ਹਾਲ ਹੀ ''ਚ ਪਿਤਾ ਬਣੇ ਰੋਹਿਤ ਦੀ ਤਾਕਤ ਹੈ ਉਸ ਦਾ ਸ਼ਾਂਤ ਸੁਭਾਅ

06/18/2019 1:23:04 AM

ਮਾਨਚੈਸਟਰ— ਸ਼ਾਂਤ ਸੁਭਾਅ ਹਮੇਸ਼ਾ ਤੋਂ ਰੋਹਿਤ ਸ਼ਰਮਾ ਦੀ ਸਭ ਤੋਂ ਵੱਡੀ ਖੂਬੀ ਰਹੀ ਹੈ ਅਤੇ ਪਿਤਾ ਬਣਨ ਤੋਂ ਬਾਅਦ ਤਾਂ ਇਸ ਵਿਚ ਵਾਧਾ ਹੀ ਹੋਇਆ ਹੈ, ਜਿਸ ਦਾ ਅਸਰ ਵਿਸ਼ਵ ਕੱਪ 'ਚ ਉਸ ਦੇ ਪ੍ਰਦਰਸ਼ਨ 'ਚ ਵੀ ਨਜ਼ਰ ਆ ਰਿਹਾ ਹੈ। ਭਾਰਤੀ ਉਪ-ਕਪਤਾਨ ਨੇ ਦੱਖਣੀ ਅਫਰੀਕਾ ਅਤੇ ਪਾਕਿਸਤਾਨ ਵਿਰੁੱਧ ਸੈਂਕੜੇ ਲਾਏ, ਜਦਕਿ ਆਸਟਰੇਲੀਆ ਵਿਰੁੱਧ ਮੈਚ 'ਚ ਅਰਧ-ਸੈਂਕੜਾ ਮਾਰਿਆ ਸੀ। 
ਪਾਕਿਸਤਾਨ ਵਿਰੁੱਧ ਮੈਚ 'ਚ 113 ਗੇਂਦਾਂ 'ਚ 140 ਦੌੜਾਂ ਬਣਾਉਣ ਵਾਲੇ ਰੋਹਿਤ ਨੇ ਕਿਹਾ, ''ਮੈਂ ਇਸ ਸਮੇਂ ਜ਼ਿੰਦਗੀ ਦੇ ਚੰਗੇ ਮੁਕਾਮ 'ਤੇ ਹਾਂ। ਜ਼ਿੰਦਗੀ 'ਚ ਬੇਟੀ ਆਉਣ ਨਾਲ ਸ਼ਾਂਤ ਰਹਿਣ ਦੀ ਸਰਮੱਥਾ ਵਿਚ ਵਾਧਾ ਹੋਇਆ ਹੈ ਅਤੇ ਮੈਂ ਆਪਣੀ ਕ੍ਰਿਕਟ ਦਾ ਵੀ ਪੂਰਾ ਮਜ਼ਾ ਲੈ ਰਿਹਾ ਹਾਂ।'' ਉਸ ਨੇ ਕਿਹਾ, ''ਇਕ ਟੀਮ ਵਜੋਂ ਅਸੀਂ ਸਹੀ ਦਿਸ਼ਾ 'ਚ ਜਾ ਰਹੇ ਹਾਂ।  ਸਾਡੇ ਲਈ ਹਰ ਖੇਤਰ 'ਚ ਚੰਗਾ ਪ੍ਰਦਰਸ਼ਨ ਜ਼ਰੂਰੀ ਹੈ ਅਤੇ ਅਸੀਂ ਉਹੀ ਕਰ ਰਹੇ ਹਾਂ।''


Gurdeep Singh

Content Editor

Related News