ਰੀਆਲ ਸੋਸੀਡਾਡ ਨੂੰ ਹਰਾ ਕੇ ਰੀਅਲ ਮੈਡ੍ਰਿਡ ਲਾ ਲਿਗਾ ''ਚੋ ਚੋਟੀ ''ਤੇ

06/23/2020 7:44:10 PM

ਮੈਡ੍ਰਿਡ- ਸਰਗੀਓ ਰਾਮੋਸ ਤੇ ਕਰੀਮ ਬੇਜੇਮਾ ਦੇ ਦੂਜੇ ਹਾਫ ਵਿਚ ਕੀਤੇ ਗਏ ਗੋਲਾਂ ਦੀ ਮਦਦ ਨਾਲ ਰੀਅਲ ਮੈਡ੍ਰਿਡ ਨੇ ਇੱਥੇ ਰੀਆਲ ਸੋਸੀਡਾਡ ਨੂੰ 2-1 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਬਾਰਸੀਲੋਨਾ ਨੂੰ ਪਿੱਛੇ ਛੱਡ ਕੇ ਚੋਟੀ ਦਾ ਸਥਾਨ ਹਾਸਲ ਕਰ ਲਿਆ। ਸਪੈਨਿਸ਼ ਲੀਗ ਦੇ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰੀਅਲ ਮੈਡ੍ਰਿਡ ਚੋਟੀ 'ਤੇ ਪਹੁੰਚਿਆ ਹੈ। ਉਸਦੇ ਤੇ ਬਾਰਸੀਲੋਨਾ ਦੇ ਇਕ ਬਰਾਬਰ 30 ਮੈਚਾਂ ਵਿਚੋਂ 65 ਅੰਕ ਹਨ ਪਰ ਰੀਅਲ ਦੀ ਟੀਮ ਬਿਹਤਰ ਗੋਲ ਫਰਕ ਦੇ ਕਾਰਣ ਚੋਟੀ 'ਤੇ ਪਹੁੰਚ ਗਈ ਹੈ। ਉਸਦਾ ਬਾਰਸੀਲੋਨਾ ਦੇ ਖਿਲਾਫ ਵੀ ਰਿਕਾਰਡ ਬਿਹਤਰ ਹੈ। ਬਾਰਸੀਲੋਨਾ ਨੂੰ ਸ਼ੁੱਕਰਵਾਰ ਸੇਵਿਲਾ ਨੇ ਗੋਲਰਹਿਤ ਡਰਾਅ 'ਤੇ ਰੋਕਿਆ ਸੀ, ਜਿਸ ਦੇ ਕਾਰਨ ਹੁਣ ਉਸ ਨੂੰ ਆਪਣਾ ਚੋਟੀ ਦਾ ਸਥਾਨ ਗੁਆਉਣਾ ਪਿਆ।
ਇਸ ਵਿਚਾਲੇ ਸੇਲਟਾ ਵਿਗੋ ਨੇ ਲੀਗ ਦੀ ਵਾਪਸੀ ਤੋਂ ਬਾਅਦ ਆਪਣੀ ਪਹਿਲੀ ਜਿੱਤ ਦਰਜ ਕੀਤੀ। ਉਸ ਨੇ 10 ਖਿਡਾਰੀਆਂ ਦੇ ਨਾਲ ਖੇਡ ਰਹੀ ਐਲਵੇਸ ਦੀ ਟੀਮ ਨੂੰ 6-0 ਨਾਲ ਹਰਾਇਆ। ਰਾਫਿਨਹਾ ਨੇ ਦੋ ਗੋਲ ਕੀਤੇ। ਉਸਦੇ ਇਲਾਵਾ ਨੋਲਿਤਾ, ਜੈਸਨ ਮੁਰਿਲੋ, ਇਯਾਗ ਅਸਪਾਸ ਤੇ ਸ਼ੈਂਟੀ ਮਿਨਾ ਨੇ ਗੋਲ ਕੀਤੇ। ਵੇਲੇਂਸੀਆ ਨੇ ਵੀ ਓਸਾਸੁਨਾ ਨੂੰ 2-0 ਨਾਲ ਹਰਾ ਕੇ ਲੀਗ ਦੀ ਵਾਪਸੀ ਤੋਂ ਬਾਅਦ ਪਹਿਲੀ ਜਿੱਤ ਦਰਜ ਕੀਤੀ। ਉਸ ਵਲੋਂ ਗੋਂਚਾਲੋ ਗੁਏਡੇਸ ਤੇ ਰੋਡ੍ਰਿਗੋ ਨੇ ਗੋਲ ਕੀਤੇ। ਵੇਲੇਂਸੀਆ ਹੁਣ 8ਵੇਂ ਸਥਾਨ 'ਤੇ ਹੈ।

Gurdeep Singh

This news is Content Editor Gurdeep Singh