ਐਡਮਸ ਦੇ ਗੋਲ ਨਾਲ ਲੇਪਜਿਗ ਚੈਂਪੀਅਨਸ ਦੇ ਸੈਮੀਫਾਈਨਲ ''ਚ ਪਹੁੰਚਿਆ

08/15/2020 12:18:23 AM

ਲਿਸਬਨ- ਮਿਡਫੀਲਡਰ ਟੇਲਰ ਐਡਮਸ ਦੇ 88ਵੇਂ ਮਿੰਟ 'ਚ ਕੀਤੇ ਗਏ ਗੋਲ ਦੀ ਬਦੌਲਤ ਲੇਪਜਿਗ ਨੇ ਵੀਰਵਾਰ ਨੂੰ ਚੈਂਪੀਅਨ ਲੀਗ ਦੇ ਫੁੱਟਬਾਲ ਮੁਕਾਬਲੇ 'ਚ ਐਟਲੇਟਿਕੋ ਮੈਡ੍ਰਿਡ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰਨ 'ਚ ਸਫਲ ਰਿਹਾ।
ਐਡਮਸ ਨੇ ਬਦਲੇ ਖਿਡਾਰੀ ਦੇ ਤੌਰ 'ਤੇ ਉੱਤਰੇ ਤੇ ਉਨ੍ਹਾਂ ਨੇ ਜਰਮਨੀ ਦੇ ਕਲੱਬ ਨੂੰ ਪਹਿਲੀ ਵਾਰ ਯੂਰੋਪ ਦੇ ਇਸ ਟੂਰਨਾਮੈਂਟ ਦੇ ਆਖਰੀ ਚਾਰ 'ਚ ਪਹੁੰਚਿਆ। ਕਲੱਬ ਦੇ ਲਈ ਵੀ ਇਹ ਉਸਦਾ ਪਹਿਲਾ ਗੋਲ ਹੈ। ਲੇਪਜਿਗ ਦੇ ਲਈ ਦਾਨੀ ਓਲਮੋ ਨੇ 51ਵੇਂ ਮਿੰਟ 'ਚ ਗੋਲ ਕਰ ਬੜ੍ਹਤ ਦਿਵਾਈ ਪਰ 71ਵੇਂ ਮਿੰਟ 'ਚ ਅਟਲੇਟਿਕੋ ਨੇ ਜਾਓ ਫੇਲਿਕਸ ਦੇ ਗੋਲ ਦੀ ਮਦਦ ਨਾਲ ਇਸ ਨੂੰ ਬਰਾਬਰ ਕਰ ਲਿਆ।


Gurdeep Singh

Content Editor

Related News