ਜਡੇਜਾ ਦੇ ਅਰਧ ਸੈਂਕੜੇ ਨੇ ਬਚਾਈ ਭਾਰਤ ਦੀ ਇੱਜ਼ਤ

05/26/2019 11:26:04 AM

ਲੰਡਨ-ਵਿਸ਼ਵ ਕੱਪ ਵਿਚ ਖਿਤਾਬ ਦੀ ਮੁੱਖ ਦਾਅਵੇਦਾਰ ਮੰਨੀ ਜਾ ਰਹੀ ਭਾਰਤੀ ਟੀਮ ਦੀ ਆਪਣੀ ਮੁਹਿੰਮ ਦੀ ਖੌਫਨਾਕ ਸ਼ੁਰੂਆਤ ਹੋਈ ਅਤੇ ਟੀਮ ਸ਼ਨੀਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ ਵਿਚ ਆਪਣੀਆਂ 4 ਵਿਕਟਾਂ 39 ਦੌੜਾਂ ਅਤੇ 8 ਵਿਕਟਾਂ 115 ਦੌੜਾਂ 'ਤੇ ਗੁਆ ਚੁੱਕੀ ਸੀ ਪਰ ਆਲਰਾਊਂਡ ਰਵਿੰਦਰ ਜਡੇਜਾ ਨੇ 50 ਗੇਂਦਾਂ 'ਤੇ 54 ਦੌੜਾਂ ਦੀ ਬੇਸ਼ਕੀਮਤੀ ਪਾਰੀ ਖੇਡ ਕੇ ਭਾਰਤ ਨੂੰ 179 ਦੌੜਾਂ ਦੇ ਸਨਮਾਨਜਨਕ ਸਕੋਰ ਤਕ ਪਹੁੰਚਾ ਦਿੱਤਾ।PunjabKesariਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਭਾਰਤ ਤੋਂ ਕਿਸੇ ਨੂੰ ਅਜਿਹੀ ਖੌਫਨਾਕ ਸ਼ੁਰੂਆਤ ਦੀ ਉਮੀਦ ਨਹੀਂ ਸੀ ਪਰ ਰੋਹਿਤ ਸ਼ਰਮਾ 2, ਸ਼ਿਖਰ ਧਵਨ 2, ਲੋਕੇਸ਼ ਰਾਹੁਲ 6, ਕਪਤਾਨ ਵਿਰਾਟ ਕੋਹਲੀ 18, ਹਾਰਦਿਕ ਪੰਡਯਾ 30, ਮਹਿੰਦਰ ਸਿੰਘ ਧੋਨੀ 17 ਅਤੇ ਦਿਨੇਸ਼ ਕਾਰਤਿਕ 4 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।  ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਭਾਰਤ 100 ਤਕ ਵੀ ਨਹੀਂ ਪਹੁੰਚ ਸਕੇਗਾ ਪਰ ਜਡੇਜਾ ਨੇ 50 ਗੇਂਦਾਂ ਵਿਚ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾ ਕੇ ਭਾਰਤ ਨੂੰ ਲੜਨਯੋਗ ਸਕੋਰ ਤਕ ਪਹੁੰਚਾਇਆ।

ਜਡੇਜਾ 9ਵੇਂ ਬੱਲੇਬਾਜ਼ ਦੇ ਰੂਪ ਵਿਚ ਆਊਟ ਹੋਇਆ ਅਤੇ ਉਸ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਪਾਰੀ 39. 2 ਓਵਰਾਂ ਵਿਚ 179 ਦੌੜਾਂ 'ਤੇ ਸਿਮਟ ਗਈ। ਜਡੇਜਾ ਨੇ ਕੁਲਦੀਪ ਯਾਦਵ ਨਾਲ 9ਵੀਂ ਵਿਕਟ ਲਈ 62 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਕੁਲਦੀਪ ਨੇ 36 ਗੇਂਦਾਂ ਵਿਚ 2 ਚੌਕਿਆਂ ਦੀ ਮਦਦ ਨਾਲ 19 ਦੌੜਾਂ ਬਣਾਈਆਂ। ਭਾਰਤ ਦਾ ਪਾਰੀ ਵਿਚ 24 ਵਾਧੂ ਦੌੜਾਂ ਦਾ ਵੀ ਯੋਗਦਾਨ ਰਿਹਾ।PunjabKesari ਨਿਊਜ਼ੀਲੈਂਡ ਵਲੋਂ ਟ੍ਰੇਂਟ ਬੋਲਟ ਨੇ ਭਾਰਤ ਦੇ ਚੋਟੀਕ੍ਰਮ ਨੂੰ ਢਹਿ-ਢੇਰੀ ਕਰਦਿਆਂ 33 ਦੌੜਾਂ 'ਤੇ 4 ਵਿਕਟਾਂ ਲਈਆਂ, ਜਦਕਿ ਜੇਮਸ ਨੀਸ਼ਮ ਨੂੰ 26 ਦੌੜਾਂ 'ਤੇ 3 ਵਿਕਟਾਂ ਮਿਲੀਆਂ। ਬੋਲਟ ਨੇ ਰੋਹਿਤ, ਸ਼ਿਖਰ, ਰਾਹੁਲ ਅਤੇ ਕੁਲਦੀਪ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।


Related News