ਵਾਰਨਰ ਨੇ ਬੱਲੇ ਨਾਲ ਕੀਤੀ ਤਲਵਾਰਬਾਜ਼ੀ, ਦੇਖ ਕੇ ਜਡੇਜਾ ਦਾ ਰਿਹਾ ਅਜਿਹਾ ਰਿਐਕਸ਼ਨ (VIDEO)

04/08/2020 5:17:43 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਖੇਡ ਆਯੋਜਨਾਂ ’ਤੇ ਰੋਕ ਲੱਗੀ ਹੋਈ ਹੈ।  ਇਹੀ ਵਜ੍ਹਾ ਹੈ ਕਿ ਛੋਟੇ ਤੋਂ ਲੈ ਕੇ ਵੱਡਾ ਖਿਡਾਰੀ ਅੱਜ ਘਰ ਬੈਠਣ ਲਈ ਮਜਬੂਰ ਹੈ। ਇਸ ਦੇ ਬਾਵਜੂਦ ਉਨ੍ਹਾਂ ਦੀ ਰਚਨਾਤਮਕਤਾ ਵਿਚ ਕੋਈ ਕਮੀ ਨਹੀਂ ਆਈ ਹੈ। ਆਸਟਰੇਲੀਆ ਕ੍ਰਿਕਟ ਟੀਮ ਦੇ ਓਪਨਰ ਡੇਵਿਡ ਵਾਰਨਰ ਨੇ ਹਾਲ ਹੀ ’ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਕੀਤੀ ਹੈ। ਇਸ ਵਿਚ ਉਹ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਦੀ ਤਰ੍ਹਾਂ ਤਲਵਾਰਬਾਜ਼ੀ ਕਰਦੇ ਦਿਸ ਰਹੇ ਹਨ। ਹਾਲਾਂਕਿ, ਫਰਕ ਇੰਨਾ ਹੀ ਹੈ ਕਿ ਉਸ ਦੇ ਹੱਥ ਵਿਚ ਤਲਵਾਰ ਦੀ ਜਗ੍ਹਾ ਬੱਲਾ ਹੈ। 

 
 
 
 
 
View this post on Instagram
 
 
 
 
 
 
 
 
 

Throwback to this time last year to a commercial we were doing for @sunrisershyd Do you think I’ve got @royalnavghan covered for the sword?? 😂😂

A post shared by David Warner (@davidwarner31) on Apr 7, 2020 at 11:21pm PDT

ਵਾਰਨਰ ਨੇ ਇਸ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ, ‘‘ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦਾ ਸਮਾਂ। ਇਹ ਵੀਡੀਓ ਪਿਛਲੇ ਸਾਲ ਸਨਰਾਈਜ਼ਰਸ ਹੈਦਰਾਬਾਦ ਦੇ ਲਈ ਕੀਤੀ ਗਈ ਇਕ ਐਡ ਦੀ ਹੈ। ਕੀ ਤੁਸੀਂ ਸੋਚ ਰਹੇ ਹੋ ਕਿ ਮੈਂ ਰਵਿੰਦਰ ਜਡੇਜਾ ਦੀ ਤਰ੍ਹਾਂ ਤਲਵਾਰ ਚਲਾਈ ਹੈ? ਇਸ ’ਤੇ ਰਵਿੰਦਰ ਜਡੇਜਾ ਨੇ ਵੀ ਆਪਣਾ ਰਿਐਕਸ਼ਨ ਦਿੰਦਿਆ ਲਿਖਿਆ ਕਿ ਤੁਸੀਂ ਲੱਗਭਾਗ ਕਰ ਹੀ ਦਿੱਤਾ ਡੇਵਿਡ। ਉਸ ਦੇ ਇਕ ਫੈਨ ਨੂੰ ਇਕ ਘੰਟੇ ਦੇ ਅੰਦਰ ਹੀ ਇਕ ਲੱਖ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਬਹੁਤ ਸਾਰੇ ਫੈਂਸ ਕੁਮੈਂਟ ਕਰ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਤੁਸੀਂ ਜਡੇਜਾ ਤੋਂ ਬਿਹਤਰ ਤਲਵਾਰਬਾਜ਼ੀ ਕਰ ਸਕਦੇ ਹੋ। ਕੁਝ ਲੋਕ ਜਡੇਜਾ ਨੂੰ ਬਿਹਤਰ ਦੱਸ ਰਹੇ ਹਨ। ਕੁਝ ਲੋਕ ਉਸ ਨੂੰ ਆਈ. ਪੀ. ਐੱਲ. ਨੂੰ ਲੈ ਕੇ ਵੀ ਸਵਾਲ ਕਰ ਰਹੇ ਹਨ।

Ranjit

This news is Content Editor Ranjit