ਮੌਕਾ ਮਿਲਿਆ ਤਾਂ ਪਾਕਿ ਖਿਲਾਫ ਬੱਲੇ ਨਾਲ ਦਿਖਾਵਾਂਗਾ ਜਲਵਾ: ਜਡੇਜਾ

09/22/2018 2:12:38 PM

ਨਵੀਂ ਦਿੱਲੀ—ਵਨ ਡੇ ਕ੍ਰਿਕਟ ਟੀਮ 'ਚ 15 ਮਹੀਨੇ ਬਾਅਦ ਵਾਪਸ ਆਏ ਸ਼ਾਨਦਾਰ ਸਪਿਨਰ ਰਵਿੰਦਰ ਜਡੇਜਾ ਨੇ ਆਉਂਦਿਆਂ ਹੀ ਆਪਣੇ ਜਲਵੇ ਬਿਖੇਰ ਦਿੱਤੇ। ਏਸ਼ੀਆ ਕੱਪ 'ਚ ਸ਼ੁੱਕਰਵਾਰ ਨੂੰ ਟੀਮ ਇੰਡੀਆ ਦਾ ਬੰਗਲਾਦੇਸ਼ ਖਿਲਾਫ ਮੁਕਾਬਲਾ ਸੀ। ਇਸ ਮੈਚ 'ਚ ਵਨ ਡੇ ਕ੍ਰਿਕਟ 'ਚ ਵਾਪਸੀ ਦਾ ਇੰਤਜ਼ਾਰ ਕਰ ਰਹੇ ਜਡੇਜਾ ਨੂੰ ਮੌਕਾ ਮਿਲਿਆ । ਉਸ ਨੇ 10 ਓਵਰਾਂ 'ਚ 20 ਦੌੜਾਂ ਦੇ ਕੇ 4 ਵਿਕਟਾਂ ਲਈਆਂ ਤੇ ਬੰਗਲਾਦੇਸ਼ ਦੀ ਪਾਰੀ ਨੂੰ 173 ਦੌੜਾਂ 'ਚ ਖਤਮ ਕਰਨ 'ਚ ਅਹਿਮ ਭੂਮਿਕਾ ਨਿਭਾਈ। ਜਡੇਜਾ ਨੁੰ ਉਸ ਦੇ ਦਮਦਾਰ ਪ੍ਰਦਰਸ਼ਨ ਲਈ 'ਮੈਨ ਆਫ ਦਾ ਮੈਚ' ਚੁਣਿਆ ਗਿਆ। ਆਪਣੇ ਇਸ ਪ੍ਰਦਰਸ਼ਨ ਤੋਂ ਬਾਅਦ ਜਡੇਜਾ ਨੇ ਕਿਹਾ ਕਿ ਜੇਕਰ ਉਸ ਨੂੰ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ 'ਚ ਬੱੱਲੇਬਾਜ਼ੀ ਕਰਨ  ਦਾ ਮੌਕਾ ਮਿਲਿਆ ਤਾਂ ਉਹ ਉਸ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਦਿਖਾਏਗਾ।

ਮੈਨ ਆਫ  ਮੈਚ ਦਾ ਖਿਤਾਬ ਲੈਂਦੇ ਹੋਏ ਇਸ ਸਟਾਰ ਆਲਰਾਊਂਡਰ ਨੇ ਕਿਹਾ,' ਆਖਿਰਕਾਰ 15 ਮਹੀਨੇ ਬਾਅਦ ਮੈਨੂੰ ਵਨ ਡੇ ਕ੍ਰਿਕਟ 'ਚ ਮੌਕਾ ਮਿਲਿਆ। ਮੈਂ ਹਮੇਸ਼ਾ ਚਾਹੁੰਦਾ ਸੀ ਕਿ ਜਦੋਂ ਵੀ ਮੌਕਾ ਮਿਲਿਆ ਮੈਚ 'ਚ ਆਪਣੀ ਛਾਪ ਛੱਡ ਦੇਵਾਂਗਾ । ਆਖਿਰਕਾਰ ਮੈਨੂੰ ਮੌਕਾ ਮਿਲ ਗਿਆ ਅਤੇ ਹੁਣ ਮੈਂ ਬਹੁਤ ਖੁਸ਼ ਹਾਂ। ਆਪਣੇ ਪ੍ਰਦਰਸ਼ਨ ਦੇ ਬਾਰੇ 'ਚ ਗੱਲ ਕਰਦੇ ਹੋਏ ਜਡੇਜਾ ਨੇ ਕਿਹਾ ,'ਕੁਲਦੀਪ ਅਤੇ ਚਾਹਲ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਸਨ। ਮੈਂ ਕਿਸਮਤ ਵਾਲਾ ਰਿਹਾ ਕਿ ਦੂਜੇ ਕਿਨਾਰੇ ਤੋਂ ਮੈਨੂੰ ਵਿਕਟ ਮਿਲ ਰਹੇ ਸਨ। ਗੇਂਦਬਾਜ਼ੀ ਕੁਝ ਇਸ ਪ੍ਰਕਾਰ ਕੰਮ ਕਰਦੀ ਹੈ। ਮੈਂ ਖੁਦ ਨੂੰ ਹਰ ਪ੍ਰਦਰਸ਼ਨ 'ਚ ਸ਼ਾਮਲ ਕਰਨਾ ਚਾਹੁੰਦਾ ਹਾਂ । 'ਉਨ੍ਹਾਂ ਨੇ ਕਿਹਾ ,ਮੈਂ ਹੁਣ ਬੱਲੇਬਾਜ਼ੀ 'ਚ ਆਪਣਾ ਰੋਲ ਨਿਭਾਉਣਾ ਚਾਹੁੰਦਾ ਹਾਂ । ਜੇਕਰ ਪਾਕਿਸਤਾਨ ਖਿਲਾਫ ਬੱਲੇਬਾਜ਼ੀ ਦਾ ਮੌਕਾ ਮਿਲਿਆ ,ਤÎਾਂ ਵੀ ਖੁਦ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਾਂਗਾ ।

ਦੱਸ ਦਈਏ ,ਸ਼ੁੱਕਰਵਾਰ ਨੂੰ ਖੇਡੇ ਗਏ ਇਸ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟ ਨਾਲ ਹਰਾ ਦਿੱਤਾ । ਇਸ ਮੈਚ 'ਚ ਪਹਿਲਾਂ ਜਡੇਜਾ ਨੇ ਗੇਂਦ ਨਾਲ ਵਧੀਆ ਪ੍ਰਦਰਸ਼ਨ ਕੀਤਾ,  ਇਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਨਾਬਾਦ  83 ਦੌੜਾਂ ਬਣਾ ਕੇ ਕਰੀਬ 13 ਓਵਰਾਂ ਤੋਂ ਪਹਿਲਾਂ ਭਾਰਤ ਦੀ ਝੋਲੀ 'ਚ ਇਹ ਜਿੱਤ ਪਾ ਦਿੱਤੀ ।  


Related News