ਕਪਤਾਨ ਕੋਹਲੀ ਦੇ ਭਰੋਸੇ ''ਤੇ ਖਰਾ ਉਤਰ ਕੇ ਖੁਸ਼ ਹਨ ਜਡੇਜਾ, ਕਹੀ ਇਹ ਗੱਲ

08/24/2019 4:27:26 PM

ਸਪੋਰਟਸ ਡੈਸਕ— ਰਵਿੰਦਰ ਜਡੇਜਾ ਇਸ ਗੱਲ ਨਾਲ ਖੁਸ਼ ਹਨ ਕਿ ਉਹ ਅਰਧ ਸੈਂਕੜਾ ਜੜ ਕੇ ਕਪਤਾਨ ਵਿਰਾਟ ਕੋਹਲੀ ਦੇ ਭਰੋਸੇ 'ਤੇ ਖਰੇ ਉਤਰਨ 'ਚ ਸਫਲ ਰਹੇ ਕਿਉਂਕਿ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ 'ਚ ਉਨ੍ਹਾਂ ਦੀ ਚੋਣ 'ਤੇ ਕਾਫੀ ਸਵਾਲ ਉਠਾਏ ਜਾ ਰਹੇ ਸਨ। ਜਡੇਜਾ ਨੇ 112 ਗੇਂਦਾਂ 'ਚ 58 ਦੌੜਾਂ ਦੀ ਪਾਰੀ ਖੇਡੀ ਅਤੇ ਇਸ਼ਾਂਤ ਸ਼ਰਮਾ (19) ਦੇ ਨਾਲ ਅੱਠਵੇਂ ਵਿਕਟ ਲਈ 60 ਦੌੜਾਂ ਦੀ ਸਾਂਝੇਦਾਰੀ ਨਿਭਾਈ, ਜਿਸ ਨਾਲ ਭਾਰਤੀ ਟੀਮ ਪਹਿਲੀ ਪਾਰੀ 'ਚ 297 ਦੌੜਾਂ 'ਤੇ ਆਲ ਆਊਟ ਹੋ ਗਈ। ਉਨ੍ਹਾਂ ਕਿਹਾ, ''ਮੇਰੇ 'ਤੇ ਪ੍ਰਦਰਸ਼ਨ ਕਰਨ ਦਾ ਕੋਈ ਦਬਾਅ ਨਹੀਂ ਸੀ। ਯਕੀਨੀ ਤੌਰ 'ਤੇ ਤੁਹਾਨੂੰ ਚੰਗਾ ਲਗਦਾ ਹੈ ਜਦੋਂ ਕਪਤਾਨ ਤੁਹਾਡੇ 'ਤੇ ਭਰੋਸਾ ਦਿਖਾਉਂਦਾ ਹੈ ਅਤੇ ਤੁਹਾਨੂੰ ਮੁੱਖ ਖਿਡਾਰੀ ਮੰਨਦਾ ਹੈ। ਇਹ ਤੁਹਾਡੇ ਆਤਮਵਿਸ਼ਵਾਸ ਨੂੰ ਵਧਾਉਂਦਾ ਹੈ ਕਿਉਂਕਿ ਤੁਹਾਡਾ ਕਪਤਾਨ ਤੁਹਾਡੇ 'ਤੇ ਵਿਸ਼ਵਾਸ ਦਿਖਾ ਰਿਹਾ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਭਰੋਸੇ ਨੂੰ ਸਹੀ ਠਹਿਰਾਉਣ 'ਚ ਸਫਲ ਰਿਹਾ। ਮੈਂ ਭਵਿੱਖ 'ਚ ਵੀ ਅਜਿਹਾ ਹੀ ਕਰਦਾ ਰਹਾਂਗਾ।''

ਸੀਨੀਅਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਨਹੀਂ ਕੀਤਾ ਗਿਆ ਜਦਕਿ ਜਡੇਜਾ ਨੂੰ ਮੌਕਾ ਮਿਲਿਆ। ਸਾਬਕਾ ਕਪਤਾਨ ਸੁਨੀਲ ਗਾਵਸਕਰ ਅਤੇ ਸੌਰਵ ਗਾਂਗੁਲੀ ਨੇ ਅਸ਼ਵਿਨ ਦੇ ਬਾਹਰ ਹੋਣ 'ਤੇ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ, ''ਜਦੋਂ ਮੈਂ ਬੱਲੇਬਾਜ਼ੀ ਕਰ ਰਿਹਾ ਸੀ, ਮੈਂ ਸਾਂਝੇਦਾਰੀ ਨਿਭਾਉਣਾ ਚਾਹੁੰਦਾ ਸੀ। ਮੈਂ ਇਸ਼ਾਂਤ, ਸ਼ੰਮੀ ਅਤੇ ਬੁਮਰਾਹ ਦੇ ਨਾਲ ਖੇਡਣ 'ਤੇ ਧਿਆਨ ਲਗਾ ਰਿਹਾ ਸੀ।'' ਉਨ੍ਹਾਂ ਕਿਹਾ, ''ਮੈਂ ਆਪਣੇ ਖੇਡ 'ਤੇ ਧਿਆਨ ਲਗਾ ਰਿਹਾ ਸੀ। ਮੈਂ ਇਹ ਨਹੀਂ ਸੋਚ ਰਿਹਾ ਸੀ ਕਿ ਬਾਹਰ ਕੀ ਹੋ ਰਿਹਾ ਹੈ ਅਤੇ ਦੂਜੇ ਕੀ ਸੋਚ ਰਹੇ ਹਨ। ਮੈਂ ਮੈਦਾਨ 'ਤੇ ਆਪਣਾ ਸਰਵਸ੍ਰੇਸ਼ਠ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਡੇਜਾ ਨੇ ਮੈਚ 'ਚ ਇਸ਼ਾਂਤ ਸ਼ਰਮਾ ਦੇ ਨਾਲ 60 ਦੌੜਾਂ ਦੀ ਅਹਿਮ ਸਾਂਝੇਦਾਰੀ ਨਿਭਾਈ। ਉਨ੍ਹਾਂ ਕਿਹਾ, ''ਮੈਂ ਸਿਰਫ ਇਕ ਸਾਂਝੇਦਾਰੀ ਬਣਾਉਣ ਦੀ ਕੋਸ਼ਿਸ਼ ਕੀਤੀ। ਮੈਂ ਲਗਾਤਾਰ ਇਸ਼ਾਂਤ ਨਾਲ ਗੱਲ ਕਰ ਰਿਹਾ ਸੀ, ਅਤੇ ਅਸੀਂ ਲੰਬੇ ਸਮੇਂ ਤਕ ਕ੍ਰੀਜ਼ 'ਤੇ ਟਿਕੇ ਰਹਿਣ ਦੇ ਬਾਰੇ 'ਚ ਗੱਲ ਕੀਤੀ। ਅਸੀਂ ਇਕ ਸਮੇਂ ਇਕ ਓਵਰ ਦੇ ਬਾਰੇ 'ਚ ਸੋਚ ਰਹੇ ਸੀ।''

Tarsem Singh

This news is Content Editor Tarsem Singh