IND vs AUS : ਜਡੇਜਾ ਆਸਟਰੇਲੀਆਈ ਦੌਰੇ ਤੋਂ ਬਾਹਰ, ਪੰਤ ’ਤੇ ਵੀ ਆਈ ਵੱਡੀ ਖ਼ਬਰ

01/09/2021 7:13:18 PM

ਸਪੋਰਟਸ ਡੈਸਕ— ਆਸਟਰੇਲੀਆਈ ਦੌਰੇ ’ਤੇ ਟੀਮ ਇੰਡੀਆ ਲਈ ਇਕ ਬੁਰੀ ਖ਼ਬਰ ਹੈ। ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਪੂਰੇ ਦੌਰੇ ਤੋਂ ਬਾਹਰ ਹੋ ਗਏ ਹਨ। ਸਿਡਨੀ ਟੈਸਟ ਦੇ ਤੀਜੇ ਦਿਨ ਜਡੇਜਾ ਦੇ ਖੱਬੇ ਅੰਗੂਠੇ ’ਚ ਸੱਟ ਲੱਗੀ ਜਿਸ ਤੋਂ ਬਾਅਦ ਉਸ ’ਚ ਫ਼੍ਰੈਕਚਰ ਹੋ ਗਿਆ ਹੈ। 
ਇਹ ਵੀ ਪੜ੍ਹੋ : ਰਾਂਚੀ ’ਚ ਆਪਣੇ ਫ਼ਾਰਮ ’ਤੇ ਸਟਰਾਬੇਰੀ ਉਗਾ ਰਹੇ ਹਨ ਧੋਨੀ, ਸੋਸ਼ਲ ਮੀਡੀਆ ’ਤੇ ਵੀਡੀਓ ਹੋਈ ਵਾਇਰਲ

ਦੂਜੇ ਪਾਸੇ ਰਿਸ਼ਭ ਪੰਤ ਵੀ ਕੂਹਣੀ ’ਚ ਸੱਟ ਲੁਆ ਬੈਠੇ ਸਨ ਪਰ ਖ਼ਬਰਾਂ ਹਨ ਕਿ ਉਹ ਦੂਜੀ ਪਾਰੀ ’ਚ ਬੱਲੇਬਾਜ਼ੀ ਕਰ ਸਕਣਗੇ। ਜ਼ਿਕਰਯੋਗ ਹੈ ਕਿ ਜਡੇਜਾ ਨੂੰ ਬੱਲੇਬਾਜ਼ੀ ਦੇ ਦੌਰਾਨ ਮਿਸ਼ੇਲ ਸਟਾਰਕ ਦੀ ਗੇਂਦ ’ਤੇ ਸੱਟ ਲੱਗੀ ਸੀ। ਸਟਾਰਕ ਦੀ ਸ਼ਾਰਟ ਗੇਂਦ ਜਡੇਜਾ ਦੇ ਅੰਗੂਠੇ ’ਚ ਲੱਗੀ ਤੇ ਉਨ੍ਹਾਂ ਨੂੰ ਦੂਜੀ ਪਾਰੀ ’ਚ ਗੇਂਦਬਾਜ਼ੀ ’ਚ ਪਰੇਸ਼ਾਨੀ ਹੋਈ। 


ਇਹ ਵੀ ਪੜ੍ਹੋ : 6 ਤੀਹਰੇ ਸੈਂਕੜੇ ਲਾ ਚੁੱਕੇ ਹਨ ਚੇਤੇਸ਼ਵਰ ਪੁਜਾਰਾ, ਜਾਣੋ ਪੁਜਾਰਾ ਬਾਰੇ ਰੌਚਕ ਤੱਥ

ਜਡੇਜਾ ਦਾ ਬਾਹਰ ਹੋਣਾ ਵੱਡਾ ਝਟਕਾਜਡੇਜਾ ਦਾ ਆਸਟਰੇਲੀਆਈ ਦੌਰੇ ਤੋਂ ਬਾਹਰ ਹੋਣਾ ਟੀਮ ਇੰਡੀਆ ਲਈ ਵੱਡੇ ਝਟਕੇ ਦੀ ਤਰ੍ਹਾਂ ਹੈ। ਦਰਅਸਲ ਜਡੇਜਾ ਗੇਂਦ ਤੇ ਬੱਲੇ ਦੋਹਾਂ ਨਾਲ ਲੈਅ ’ਚ ਸਨ। ਮੈਲਬੋਰਨ ਟੈਸਟ ’ਚ ਜਡੇਜਾ ਨੇ ਸ਼ਾਨਦਾਰ ਅਰਧ ਸੈਂਕੜਾ ਲਾਇਆ ਸੀ ਤੇ ਸਿਡਨੀ ਟੈਸਟ ਦੀ ਪਹਿਲੀ ਪਾਰੀ ’ਚ ਜਡੇਜਾ ਨੇ ਚਾਰ ਵਿਕਟਾਂ ਲਈਆਂ ਸਨ। ਇਸ ਤੋਂ ਇਲਾਵਾ ਆਪਣੀ ਫ਼ੀਲਡਿੰਗ ਨਾਲ ਵੀ ਜਡੇਜਾ ਨੇ ਕਾਫ਼ੀ ਯੋਗਦਾਨ ਦਿੰਦੇ ਹਨ। ਜਡੇਜਾ ਨੇ ਪਹਿਲੀ ਪਾਰੀ ’ਚ ਸਟੀਵ ਸਮਿਥ ਨੂੰ ਜ਼ਬਰਦਸਤ ਥ੍ਰੋਅ ’ਤੇ ਰਨਆਊਟ ਕੀਤਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh