ਸ਼ਾਸਤਰੀ ਨੇ ਖਿਡਾਰੀਆਂ ਨੂੰ ਕਿਹਾ, ਅੱਜ ਭਾਰਤ ਹੀ ਨਹੀਂ ਪੂਰੀ ਦੁਨੀਆ ਤੁਹਾਨੂੰ ਸਲਿਊਟ ਕਰੇਗੀ

01/21/2021 9:45:27 AM

ਬ੍ਰਿਸਬੇਨ (ਭਾਸ਼ਾ)- ਭਾਰਤੀ ਕੋਚ ਰਵੀ ਸ਼ਾਸਤਰੀ ਗਾਬਾ ’ਚ ਆਸਟਰੇਲੀਆ ਦਾ ਹੰਕਾਰ ਤੋੜਨ ਤੋਂ ਬਾਅਦ ਡਰੈਸਿੰਗ ਰੂਮ ’ਚ ਜਦੋਂ ਆਪਣੇ ‘ਜ਼ਖਮੀ ਯੋਧਿਆਂ’ ਨੂੰ ਉਨ੍ਹਾਂ ਦੇ ‘ਹੌਸਲੇ, ਸੰਕਲਪ ਅਤੇ ਜਜ਼ਬੇ’ ਲਈ ਸ਼ਾਬਾਸੀ ਦੇ ਰਹੇ ਸਨ ਤਾਂ ਸਾਰੇ ਚੇਹਰਿਆਂ ’ਤੇ ਮੁਸਕਾਨ ਬਿਖਰੀ ਸੀ ਅਤੇ ਸੀਟੀਆਂ ਅਤੇ ਤਾਲੀਆਂ ਵੱਜ ਰਹੀਆਂ ਸਨ। ਜ਼ਖਮੀ ਖਿਡਾਰੀਆਂ ਕਾਰਣ ਪ੍ਰੇਸ਼ਾਨ ਰਹੀ ਭਾਰਤੀ ਟੀਮ ਨੇ ਚੌਥੇ ਅਤੇ ਅੰਤਿਮ ਟੈਸਟ ਮੈਚ ’ਚ ਮੰਗਲਵਾਰ ਨੂੰ 328 ਦੌੜਾਂ ਦੇ ਮੁਸ਼ਕਲ ਟੀਚੇ ਨੂੰ ਹਾਸਲ ਕਰ ਕੇ ਆਸਟਰੇਲੀਆ ਨੂੰ ਉਸ ਦੇ ‘ਅਜਯ ਕਿਲੇ’ ਗਾਬਾ ’ਚ 32 ਸਾਲ ਬਾਅਦ ਪਹਿਲੀ ਹਾਰ ਦਾ ਸਵਾਦ ਚਖਾਇਆ, ਜਿਸ ਤੋਂ ਬਾਅਦ ਸ਼ਾਸਤਰੀ ਨੇ ਤਿੰਨ ਮਿੰਟਾਂ ਤੋਂ ਥੋੜ੍ਹਾ ਜ਼ਿਆਦਾ ਸਮੇਂ ਤੱਕ ਡਰੈਸਿੰਗ ਰੂਮ ’ਚ ਇਹ ਭਾਸ਼ਣ ਦਿੱਤਾ। ਇਸ ਜਿੱਤ ਨਾਲ ਭਾਵੁਕ ਸ਼ਾਸਤਰੀ ਨੇ ਕਿਹਾ,‘‘ਜੋ ਹੌਸਲਾ, ਸੰਕਲਪ ਅਤੇ ਜਜ਼ਬਾ ਤੁਸੀਂ ਵਿਖਾਇਆ, ਉਹ ਉਮੀਦ ਤੋਂ ਪਰ੍ਹੇ ਹੈ।

ਇਕ ਵਾਰ ਵੀ ਤੁਸੀਂ ਪਿੱਛੇ ਮੁੜ ਕੇ ਨਹੀਂ ਵੇਖਿਆ, ਸੱਟਾਂ ਨਾਲ ਜੂਝਣ ਅਤੇ 36 ਦੌੜਾਂ ’ਤੇ ਆਊਟ (ਪਹਿਲੇ ਟੈਸਟ ’ਚ) ਹੋਣ ਦੇ ਬਾਵਜੂਦ ਤੁਸੀਂ ਆਪਣੇ ਆਪ ’ਤੇ ਭਰੋਸਾ ਬਣਾਈ ਰੱਖਿਆ।’’ ਸ਼ਾਸਤਰੀ ਜਦੋਂ ਆਪਣੀ ਗੱਲ ਕਹਿ ਰਹੇ ਸਨ ਉਦੋਂ ਕਪਤਾਨ ਅਜਿੰਕਿਅ ਰਹਾਣੇ ਚੁਪਚਾਪ ਉਨ੍ਹਾਂ ਦੇ ਨਾਲ ਖੜ੍ਹੇ ਰਹੇ। ਉਨ੍ਹਾਂ ਕਿਹਾ, ‘‘ਇਹ ‍ਆਤਮਵਿਸ਼ਵਾਸ ਰਾਤੋੋਂ-ਰਾਤ ਨਹੀਂ ਆਇਆ ਪਰ ਹੁਣ ਇਸ ‍ਆਤਮਵਿਸ਼ਵਾਸ ਦੇ ਦਮ ’ਤੇ ਤੁਸੀਂ ਵੇਖ ਸਕਦੇ ਹੋ ਕਿ ਇਕ ਟੀਮ ਦੇ ਤੌਰ ’ਤੇ ਤੁਸੀਂ ਖੇਡ ਨੂੰ ਕਿੱਥੋਂ ਕਿੱਥੇ ਤੱਕ ਲੈ ਗਏ। ਅੱਜ ਭਾਰਤ ਹੀ ਨਹੀਂ ਪੂਰਾ ਵਿਸ਼ਵ ਤੈਨੂੰ ਸਲਿਊਟ ਕਰੇਗਾ।’’ ਸ਼ਾਸਤਰੀ ਨੇ ਕਿਹਾ, ‘‘ਇਸ ਲਈ ਅੱਜ ਤੂੰ ਜੋ ਕੀਤਾ, ਉਹ ਯਾਦ ਰੱਖੋ। ਤੁਹਾਨੂੰ ਇਸ ਪਲ ਦਾ ਭਰਪੂਰ ਆਨੰਦ ਲੈਣਾ ਚਾਹੀਦਾ ਹੈ। ਇਸ ਨੂੰ ਆਪਣੇ ਤੋਂ ਦੂਰ ਨਾ ਜਾਣਾ ਜਾਣ ਦੇਵੋ। ਇਸ ਦਾ ਜਿੰਨਾ ਲੁਤਫ ਉਠਾ ਸਕਦੇ ਹੋ ਉਠਾਓ।’’

cherry

This news is Content Editor cherry