ਕੋਚ ਬਣਦੇ ਹੀ ਸ਼ਾਸਤਰੀ ਨੇ ਕੁਝ ਇਸ ਤਰ੍ਹਾਂ ਕਰ ਦਿੱਤੀ ਵਿਰਾਟ ਤੇ ਧੋਨੀ ਦੀ ਤੁਲਨਾ

08/01/2017 1:44:04 PM

ਨਵੀਂ ਦਿੱਲੀ— ਸ਼ਾਸਤਰੀ ਦੇ ਕਾਰਜਕਾਲ ਵਿੱਚ ਭਾਰਤੀ ਟੀਮ ਨੇ ਸਿਰਫ ਇੱਕ ਹੀ ਟੈਸਟ ਮੈਚ ਖੇਡਿਆ ਹੈ ਅਤੇ ਇੰਨੇ ਘੱਟ ਸਮੇਂ ਵਿੱਚ ਹੀ ਸ਼ਾਸਤਰੀ ਨੇ ਆਪਣੀ ਪੈਂਤਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਰਵੀ ਸ਼ਾਸਤਰੀ ਨੇ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਵਿੱਚ ਇੱਕ ਤੁਲਨਾ ਕੀਤੀ ਹੈ, ਜਿਸ ਨਾਲ ਉਨ੍ਹਾਂ ਦੇ ਕ੍ਰਿਕਟ ਪ੍ਰਸ਼ੰਸਕਾਂ ਵੀ ਭੜਕ ਸਕਦੇ ਹਨ।
ਸ਼ਾਸਤਰੀ ਨੇ ਇਸ ਤਰ੍ਹਾਂ ਕੀਤੀ ਧੋਨੀ ਅਤੇ ਵਿਰਾਟ ਦੀ ਤੁਲਨਾ
ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਹੈ ਕਿ ਐੱਮ.ਐੱਸ. ਧੋਨੀ ਮਹਾਨ ਕਪਤਾਨ ਹਨ ਪਰ ਵਿਰਾਟ ਕੋਹਲੀ ਬਤੌਰ ਕਪਤਾਨ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਮੁਕਾਬਲਾ ਕਰ ਸਕਦੇ ਹਨ। ਇਸਦੇ ਨਾਲ ਹੀ ਸ਼ਾਸਤਰੀ ਨੇ ਅੱਗੇ ਕਿਹਾ ਕਿ ਕੋਹਲੀ ਵਿੱਚ ਮੌਜੂਦਾ ਪੀੜ੍ਹੀ ਦਾ ਮਹਾਨਤਮ ਕਪਤਾਨ ਬਨਣ ਦੀ ਸਮਰੱਥਾ ਹੈ ਪਰ ਉਨ੍ਹਾਂ ਨੂੰ ਇਸਦੇ ਲਈ ਕਿਸੇ ਆਸਟਰੇਲੀਆਈ ਖਿਡਾਰੀ ਨਾਲ ਸਖਤ ਪ੍ਰਤੀਸਪਰਧਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੁਨੀਆ ਵਿਚ ਸਿਰਫ ਧੋਨੀ ਨੇ ਕੀਤਾ ਅਜਿਹਾ
ਧੋਨੀ ਦੁਨੀਆ ਦੇ ਇਕਲੌਤੇ ਅਜਿਹੇ ਕਪਤਾਨ ਹਨ, ਜਿਨ੍ਹਾਂ ਨੇ ਆਈ.ਸੀ.ਸੀ. ਦੀਆਂ ਤਿੰਨੋਂ ਟਰਾਫੀਆਂ ਆਪਣੇ ਨਾਂ ਕੀਤੀਆਂ ਹਨ। ਧੋਨੀ ਦੀ ਅਗਵਾਈ ਵਿਚ ਭਾਰਤੀ ਟੀਮ ਨੇ 2007 ਦਾ ਵਰਲਡ ਟੀ-20 ਖਿਤਾਬ ਜਿੱਤਿਆ। ਇਸਦੇ ਬਾਅਦ ਭਾਰਤੀ ਟੀਮ ਨੇ 2011 ਵਿਚ ਦੂਜੀ ਵਾਰ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ, ਤਦ ਵੀ ਭਾਰਤੀ ਟੀਮ ਦੀ ਕਮਾਨ ਧੋਨੀ ਦੇ ਹੱਥਾਂ ਵਿੱਚ ਹੀ ਸੀ। 2013 ਵਿਚ ਭਾਰਤੀ ਟੀਮ ਚੈਂਪੀਅਨਸ ਟਰਾਫੀ ਦੀ ਚੈਂਪੀਅਨ ਬਣੀ, ਤਦ ਵੀ ਇਸ ਟੀਮ ਨੂੰ ਮਾਹੀ ਹੀ ਲੀਡ ਕਰ ਰਹੇ ਸਨ। ਇੰਨਾ ਹੀ ਨਹੀਂ ਧੋਨੀ ਦੀ ਕਪਤਾਨੀ ਵਿੱਚ ਹੀ ਭਾਰਤੀ ਟੀਮ ਟੈਸਟ ਵਿੱਚ ਪਹਿਲੀ ਵਾਰ ਨੰਬਰ ਟੀਮ ਬਣੀ ਸੀ।
ਸ਼ਾਸਤਰੀ ਨੇ ਕੁਝ ਇਸ ਤਰ੍ਹਾਂ ਲਗਾਈ ਅੱਗ
ਰਵੀ ਸ਼ਾਸਤਰੀ ਨੇ ਭਾਵੇਂ ਹੀ ਧੋਨੀ ਅਤੇ ਵਿਰਾਟ ਦੀ ਤੁਲਨਾ ਦੀ ਗੱਲ ਆਮ ਤਰੀਕੇ ਨਾਲ ਕਹੀ ਹੋਵੇ, ਪਰ ਇਨ੍ਹਾਂ ਦੋ ਦਿੱਗਜ ਖਿਡਾਰੀਆਂ ਦੇ ਪ੍ਰਸ਼ੰਸਕਾਂ ਦਰਮਿਆਨ ਇਹ ਜੰਗ ਦਾ ਵਿਸ਼ਾ ਵੀ ਬਣ ਸਕਦੀ ਹੈ।