ਪਿਤਾ ਦੀ ਮੌਤ ਕਾਰਨ ਟੁੱਟ ਚੁੱਕੀ ਰੈਟਕਲਿੱਫ ਨੂੰ ਮਿਲਿਆ ਸੀ ਸਟੋਕਸ ਦਾ ਸਾਥ

04/26/2018 4:17:24 AM

ਜਲੰਧਰ - ਆਪਣੀ ਸ਼ਾਨਦਾਰ ਖੇਡ ਲਈ ਪੂਰੀ ਦੁਨੀਆ 'ਚ ਪ੍ਰਸਿੱਧ ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਨੇ ਸੇਂਟ ਮੈਰੀ ਚਰਚ 'ਚ 2017 'ਚ ਕਲਾਰੇ ਰੈਟਕਲਿੱਫ ਨਾਲ ਵਿਆਹ ਕੀਤਾ ਸੀ। ਇਸ ਵਿਆਹ ਸਮਾਰੋਹ 'ਚ ਇੰਗਲੈਂਡ ਦੇ ਕਈ ਧਾਕੜ ਕ੍ਰਿਕਟਰ ਮੌਜੂਦ ਸਨ। ਬੇਨ ਸਟੋਕਸ ਦੀ ਲਾਈਫ 'ਚ ਕਲਾਰੇ ਰੈਟਕਲਿੱਫ 2013 'ਚ ਆਈ ਸੀ, ਜਦੋਂ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕਾਫੀ ਟੁੱਟ ਚੁੱਕੀ ਸੀ ਪਰ ਸਟੋਕਸ ਦਾ ਸਾਥ ਹਾਸਲ ਕਰ ਕੇ ਰੈਟਕਲਿੱਫ ਦੀ ਜ਼ਿੰਦਗੀ ਫਿਰ ਤੋਂ ਪਟੜੀ 'ਤੇ ਆ ਗਈ। ਰਿਲੇਸ਼ਨ ਤੋਂ ਬਾਅਦ ਦੋਵੇਂ ਲੰਬੇ ਸਮੇਂ ਤਕ ਇਕੱਠੇ ਰਹੇ। ਕਲਾਰੇ ਰੈਟਕਲਿੱਫ ਤੇ ਬੇਨ ਸਟੋਕਸ ਦੇ ਵਿਆਹ ਤੋਂ ਬਾਅਦ ਦੋ ਬੱਚੇ ਹਨ।