ਰਾਸ਼ਿਦ ਲਤੀਫ ਦਾ ਵੱਡਾ ਬਿਆਨ, ਦੱਖਣੀ ਅਫਰੀਕਾ ''ਚ ਇਸ ਕਾਰਨ ਭਾਰਤ ਦਾ ਪ੍ਰਦਰਸ਼ਨ ਹੋਇਆ ਪ੍ਰਭਾਵਿਤ

01/24/2022 12:01:13 PM

ਸਪੋਰਟਸ ਡੈਸਕ- ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਰਾਸ਼ਿਦ ਲਤੀਫ ਨੇ ਭਾਰਤ ਦੇ ਦੱਖਣੀ ਅਫਰੀਕਾ 'ਚ ਖ਼ਰਾਬ ਪ੍ਰਦਰਸ਼ਨ 'ਤੇ ਵੱਡਾ ਬਿਆਨ ਦਿੱਤਾ ਹੈ। ਭਾਰਤ ਲਈ ਟੀ-20 ਕੌਮਾਂਤਰੀ ਕਪਤਾਨ ਦੇ ਤੌਰ 'ਤੇ ਅਹੁਦਾ ਛੱਡਣ ਦੇ ਇਕ ਮਹੀਨੇ ਬਾਅਦ ਕੋਹਲੀ ਨੂੰ ਵਨ-ਡੇ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ। ਰੋਹਿਤ ਸ਼ਰਮਾ ਨੂੰ ਵ੍ਹਾਈਟ-ਬਾਲ ਕ੍ਰਿਕਟ 'ਚ ਨਵਾਂ ਕਪਤਾਨ ਬਣਾਇਆ ਗਿਆ, ਜਦਕਿ ਕੇ. ਐਲ. ਰਾਹੁਲ ਉਪ-ਕਪਤਾਨ ਬਣੇ। ਹਾਲਾਂਕਿ ਦੱਖਣੀ ਅਫਰੀਕਾ 'ਚ ਟੈਸਟ ਸੀਰੀਜ਼ ਜਿੱਤਣ ਦਾ ਪ੍ਰਬੰਧਨ ਨਹੀਂ ਕਰਨ ਦੇ ਬਾਅਦ ਕੋਹਲੀ ਨੇ ਟੈਸਟ ਕਪਤਾਨੀ ਵੀ ਛੱਡ ਦਿੱਤੀ।

ਇਹ ਵੀ ਪੜ੍ਹੋ : SA vs IND : ਭਾਰਤੀ ਕਪਤਾਨ ਕੇ. ਐੱਲ. ਰਾਹੁਲ ਨੇ ਦੱਸੀ ਸੀਰੀਜ਼ ਗੁਆਉਣ ਦੀ ਅਸਲ ਵਜ੍ਹਾ

ਲਤੀਫ ਨੂੰ ਲਗਦਾ ਹੈ ਕਿ ਕੋਹਲੀ ਨੂੰ ਵਨ-ਡੇ ਕਪਤਾਨੀ ਤੋਂ ਹਟਾਉਣ ਦੀ ਭਾਰਤ ਦੀ ਯੋਜਨਾ ਨੇ ਖ਼ੁਦ ਲਈ ਇਕ ਟੋਇਆ ਪੁੱਟ ਦਿੱਤਾ ਹੈ ਤੇ ਇਸ ਨੇ ਦੱਖਣੀ ਅਫਰੀਕਾ 'ਚ ਟੀਮ ਦੇ ਪ੍ਰਦਰਸ਼ਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਸ ਮੁੱਦੇ ਤੋਂ ਨਜਿੱਠਣਾ ਹੋਵੇਗਾ ਕਿਉਂਕਿ ਇਸ ਫ਼ੈਸਲੇ ਨਾਲ ਉਨ੍ਹਾਂ ਨੂੰ ਨੁਕਾਸਨ ਹੁੰਦਾ ਰਹੇਗਾ।

ਇਹ ਵੀ ਪੜ੍ਹੋ : ਪੀ. ਵੀ. ਸਿੰਧੂ ਨੇ ਜਿੱਤਿਆ ਸਈਦ ਮੋਦੀ ਕੌਮਾਂਤਰੀ ਦਾ ਮਹਿਲਾ ਸਿੰਗਲ ਖ਼ਿਤਾਬ

ਉਨ੍ਹਾਂ ਅੱਗੇ ਕਿਹਾ ਕਿ ਇਹ ਹੁਣ ਇਕ ਡੈੱਡ ਐਂਡ ਤਕ ਪਹੁੰਚ ਗਿਆ ਹੈ ਤੇ ਇਕ ਡੈੱਡ ਐਂਡ 'ਚ ਕੁਝ ਨਹੀਂ ਹੈ, ਕੋਈ ਰਸਤਾ ਨਹੀਂ ਹੈ। ਇਹ ਕਿਸ ਦੀ ਯੋਜਨਾ ਸੀ, ਇਹ ਕੰਮ ਨਹੀਂ ਕਰ ਸਕੀ। ਇਹ ਗ਼ਲਤ ਸੀ ਤੇ ਇਸ ਦਾ ਉਲਟ ਅਸਰ ਹੋਇਆ। ਤੱਥ ਇਹ ਹੈ ਕਿ ਜਦੋਂ ਕੋਈ ਖਿਡਾਰੀ ਲਗਭਗ 10 ਸਾਲਾਂ ਤੋਂ ਕਿਸੇ ਟੀਮ ਦੀ ਅਗਵਾਈ ਕਰ ਰਿਹਾ ਹੁੰਦਾ ਹੈ ਤਾਂ ਉਸ ਦੀਆਂ ਜੜ੍ਹਾਂ ਟੀਮ 'ਚ ਡੁੰਘਾਈ 'ਚ ਸਮਾ ਜਾਂਦੀਆਂ ਹਨ। ਤੁਹਾਨੂੰ ਇਸ ਨੂੰ ਨਹੀਂ ਤੋੜਨਾ ਚਾਹੀਦਾ ਹੈ। ਇਹ ਇਕ ਬੁਰਾ ਉਦਹਾਰਨ ਪੇਸ਼ ਕਰਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh