NZ vs AFG : ਰਾਸ਼ਿਦ ਖਾਨ ਨੇ ਟੀ20 ਕਰੀਅਰ ਦੀਆਂ 400 ਵਿਕਟਾਂ ਕੀਤੀਆਂ ਪੂਰੀਆਂ

11/07/2021 8:12:41 PM

ਆਬੂ ਧਾਬੀ- ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਨੇ ਆਬੂ ਧਾਬੀ ਦੇ ਮੈਦਾਨ 'ਤੇ ਟੀ-20 ਵਿਸ਼ਵ ਕੱਪ ਦੇ ਤਹਿਤ ਖੇਡੇ ਗਏ ਮੈਚ ਵਿਚ ਮਾਰਟਿਨ ਗੁਪਟਿਲ ਦਾ ਵਿਕਟ ਹਾਸਲ ਕਰਦੇ ਹੀ ਟੀ-20 ਕਰੀਅਰ ਦੀਆਂ 400 ਵਿਕਟਾਂ ਪੂਰੀਆਂ ਕਰ ਲਈਆਂ ਹਨ। ਉਹ ਅਜਿਹੇ ਚੌਥੇ ਗੇਂਦਬਾਜ਼ ਹਨ ਜੋ ਇਸ ਮੰਜ਼ਿਲ 'ਤੇ ਪਹੁੰਚੇ ਹਨ। ਖਾਸ ਗੱਲ ਇਹ ਹੈ ਕਿ ਰਾਸ਼ਿਦ ਦੇ ਟੀ-20 ਡੈਬਿਊ ਤੋਂ ਬਾਅਦ ਕਿਸੇ ਹੋਰ ਗੇਂਦਬਾਜ਼ ਨੇ ਇਸ ਫਾਰਮੈੱਟ ਵਿਚ 300 ਵਿਕਟਾਂ ਵੀ ਹਾਸਲ ਨਹੀਂ ਕੀਤੀਆਂ ਹਨ। ਦੇਖੋ ਰਿਕਾਰਡ-


ਟੀ-20 ਕਰੀਅਰ ਵਿਚ ਸਭ ਤੋਂ ਜ਼ਿਆਦਾ ਵਿਕਟਾਂ
53 ਡਵੇਨ ਬ੍ਰਾਵੋ
425 ਸੁਨੀਲ ਨਾਰਾਇਣਨ
420 ਇਮਰਾਨ ਤਾਹਿਰ
400 ਰਾਸ਼ਿਦ ਖਾਨ
398 ਸ਼ਾਕਿਬ ਅਲ ਹਸਨ


ਟੀ-20 ਇੰਟਰਨੈਸ਼ਨਲ ਦੀ ਗੇਂਦਬਾਜ਼ੀ ਰੈਂਕਿੰਗ
1. ਵਾਨਿੰਦੂ ਹਸਰੰਗਾ, ਸ਼੍ਰੀਲੰਕਾ
2. ਤਬਰੇਜ ਸ਼ਮਸੀ, ਦੱਖਣੀ ਅਫਰੀਕਾ
3. ਆਦਿਲ ਰਾਸ਼ਿਦ, ਇੰਗਲੈਂਡ
4. ਰਾਸ਼ਿਦ ਖਾਨ, ਅਫਗਾਨਿਸਤਾਨ
5. ਮੁਜੀਬ ਉਪ ਰਹਿਮਾਨ, ਅਫਗਾਨਿਸਤਾਨ

ਇਹ ਖਬ਼ਰ ਪੜ੍ਹੋ- T20 WC, PAK v SCO : ਪਾਕਿ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ


ਅਫਗਾਨਿਸਤਾਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 8 ਵਿਕਟਾਂ 'ਤੇ 124 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ ਨੇ ਇਹ ਮੈਚ 8 ਵਿਕਟਾਂ ਨਾਲ ਜਿੱਤ ਲਿਆ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh