ਰਾਸ਼ਿਦ ਨੂੰ ਚਟਗਾਂਓ ਓਪਨ ''ਚ ਬੜ੍ਹਤ

03/08/2019 3:19:38 AM

ਚਟਗਾਂਓ— ਭਾਰਤੀ ਗੋਲਫਰ ਰਾਸ਼ਿਦ ਖਾਨ ਨੇ ਵੀਰਵਾਰ ਨੂੰ ਇੱਥੇ ਦੂਸਰੇ ਦੌਰ 'ਚ ਛੇ ਅੰਡਰ 66 ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਚਟਗਾਂਓ ਓਪਨ 'ਚ 2 ਸ਼ਾਟ ਦੀ ਬੜ੍ਹਤ ਬਣਾ ਲਈ। ਕੱਲ ਤੱਕ ਸਾਂਝੇ ਤੌਰ ਨਾਲ ਚੋਟੀ 'ਤੇ ਚੱਲ ਰਹੇ ਏਸ਼ੀਆਈ ਟੂਰ 'ਤੇ 2 ਵਾਰ ਦੇ ਜੇਤੂ ਰਾਸ਼ਿਦ ਨੇ 13 ਅੰਡਰ 131 ਦੇ ਕੁੱਲ ਸਕੋਰ ਦੇ ਨਾਲ ਇਸ 40 ਲੱਖ ਰੁਪਏ ਇਨਾਮੀ ਮੁਕਾਬਲੇ 'ਚ ਸਿੰਗਲ ਬੜ੍ਹਤ ਬਣਾ ਲਈ ਹੈ। ਭਾਰਤ ਦੇ ਨਵੀਦ ਕੌਲ ਨੇ ਵੀ 66 ਦਾ ਸਕੋਰ ਬਣਾਇਆ ਤੇ ਉਹ 11 ਅੰਡਰ 133 ਦੇ ਸਕੋਰ ਦੇ ਨਾਲ ਦੂਸਰੇ ਸਥਾਨ 'ਤੇ ਹੈ।

Gurdeep Singh

This news is Content Editor Gurdeep Singh