ਇਸ ਤਾਰੀਖ ਤੋਂ ਸ਼ੁਰੂ ਹੋਵੇਗਾ ਰਣਜੀ ਟਰਾਫੀ ਦਾ ਸੀਜ਼ਨ, ਕੋਲਕਾਤਾ ''ਚ ਹੋਵੇਗਾ ਫਾਈਨਲ

08/31/2021 9:32:43 PM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) 13 ਜਨਵਰੀ ਤੋਂ ਰਣਜੀ ਟਰਾਫੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਪੰਜ ਦਿਨਾਂ ਦੇ ਲਾਜ਼ਮੀ ਇਕਾਂਤਵਾਸ ਅਤੇ 2 ਦਿਨ ਦੇ ਅਭਿਆਸ ਤੋਂ ਬਾਅਦ 6 ਗਰੁੱਪਾਂ 'ਚ ਟੀਮਾਂ- ਮੁੰਬਈ, ਬੈਂਗਲੁਰੂ, ਕੋਲਕਾਤਾ, ਅਹਿਮਦਾਬਾਦ, ਤ੍ਰਿਵੇਂਦਰਮ ਤੇ ਚੇਨਈ ਦੇ ਵਿਚਾਲੇ ਮੁਕਾਬਲਾ ਸ਼ੁਰੂ ਹੋਵੇਗਾ। ਕੋਲਕਾਤਾ ਨੂੰ ਟੂਰਨਾਮੈਂਟ ਦੇ ਨਾਕਆਊਟ ਪੜਾਅ ਦੇ ਲਈ ਰਿਜਰਵ ਰੱਖਿਆ ਗਿਆ ਹੈ ਜੋ ਪੰਜ ਦਿਨਾਂ ਦੇ ਦੂਜੇ ਇਕਾਂਤਵਾਸ ਤੋਂ ਬਾਅਦ 20 ਫਰਵਰੀ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ 28 ਫਰਵਰੀ ਤੋਂ ਤਿੰਨ ਮਾਰਚ ਤੱਕ ਲਗਾਤਾਰ ਪੰਜ ਦਿਨਾਂ ਕੁਆਰਟਰ ਫਾਈਨਲ ਮੁਕਾਬਲੇ ਹੋਣਗੇ।

ਇਹ ਖ਼ਬਰ ਪੜ੍ਹੋ- ਵਿਸ਼ਵ ਪੱਧਰੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਅਸੀਂ ਤਿਆਰ ਹਾਂ : ਰੂਟ

ਸੈਮੀਫਾਈਨਲ ਮੈਚ 8 ਤੋਂ 12 ਮਾਰਚ ਤੱਕ ਖੇਡੇ ਜਾਣਗੇ, ਜਦਕਿ ਫਾਈਨਲ 16 ਤੋਂ 20 ਮਾਰਚ ਤੱਕ ਹੋਣਗੇ। ਬੀ. ਸੀ. ਸੀ. ਆਈ. ਨੇ ਸੋਮਵਾਰ ਨੂੰ ਸੂਬਾ ਇਕਾਈਆਂ ਦੇ ਨਾਲ ਘਰੇਲੂ ਸੈਸ਼ਨ ਦਾ ਵਿਸਤ੍ਰਿਤ ਪ੍ਰੋਗਰਾਮ ਸਾਂਝਾ ਕਰਨ ਦੇ ਨਾਲ-ਨਾਲ ਟੀਮਾਂ ਨੂੰ ਗਰੁੱਪਾਂ ਦੇ ਬਾਰੇ ਵਿਚ ਵੀ ਸੂਚਿਤ ਕੀਤਾ ਹੈ। ਟੀਮਾਂ ਨੂੰ 6 ਗਰੁੱਪਾਂ ਵਿਚ ਵੰਡਿਆ ਗਿਆ ਹੈ। ਜਿਸ ਵਿਚ ਪੰਜ ਅਲੀਟ ਗਰੁੱਪ ਹਨ ਅਤੇ ਹਰੇਕ ਵਿਚ 6 ਟੀਮਾਂ ਸ਼ਾਮਲ ਹਨ, ਜਦਕਿ ਇਕ 8 ਟੀਮਾਂ ਵਾਲਾ ਪਲੇਟ ਗਰੁੱਪ ਹੈ। ਸਾਬਕਾ ਚੈਂਪੀਅਨ ਤੇ ਮਜ਼ਬੂਤ ਘਰੇਲੂ ਟੀਮ ਮੁੰਬਈ, ਕਰਨਾਟਕ, ਦਿੱਲੀ, ਹੈਦਰਾਬਾਦ, ਮਹਾਰਾਸ਼ਟਰ (ਸਾਬਕਾ ਚੈਂਪੀਅਨ) ਤੇ ਉਤਰਾਖੰਡ ਦੀ ਮੌਜੂਦਗੀ ਵਾਲੇ ਗਰੁੱਪ ਸੀ ਨੂੰ ਮਜ਼ਬੂਤ ਗਰੁੱਪ ਮੰਨਿਆ ਜਾ ਰਿਹਾ ਹੈ।

ਇਹ ਖ਼ਬਰ ਪੜ੍ਹੋ- BCCI ਨੇ ਨਵੀਂ IPL ਫ੍ਰੈਂਚਾਇਜ਼ੀ ਲਈ ਟੈਂਡਰ ਜਾਰੀ ਕਰਨ ਦਾ ਕੀਤਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 

Gurdeep Singh

This news is Content Editor Gurdeep Singh