ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ : ਪੰਜਾਬ ਨੇ ਗੋਆ ''ਤੇ ਸ਼ਿਕੰਜਾ ਕੱਸਿਆ

10/27/2017 3:41:28 AM

ਪੋਰਵੋਰਿਮ— ਪੰਜਾਬ ਨੇ ਗੋਆ ਨੂੰ ਫਾਲੋਆਨ ਲਈ ਮਜਬੂਰ ਕਰਨ ਤੋਂ ਬਾਅਦ ਦੂਜੀ ਪਾਰੀ ਦੇ ਸ਼ੁਰੂ 'ਚ ਹੀ 2 ਵਿਕਟਾਂ ਲੈ ਕੇ ਰਣਜੀ ਟਰਾਫੀ ਗਰੁੱਪ ਡੀ ਕ੍ਰਿਕਟ ਮੈਚ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ। ਪੰਜਾਬ ਦੇ 635 ਦੌੜਾਂ ਦੇ ਜਵਾਬ 'ਚ ਗੋਆ ਦੀ ਟੀਮ ਪਹਿਲੀ ਪਾਰੀ 'ਚ 246 ਦੌੜਾਂ 'ਤੇ ਸਿਮਟ ਗਈ ਅਤੇ ਉਸ ਨੂੰ ਫਾਲੋਆਨ ਕਰਨਾ ਪਿਆ। ਦੂਜੀ ਪਾਰੀ 'ਚ ਉਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਉਸ ਨੇ 2 ਵਿਕਟਾਂ 'ਤੇ 67 ਦੌੜਾਂ ਬਣਾਈਆਂ ਹਨ। ਉਹ ਹੁਣ ਵੀ ਪੰਜਾਬ ਤੋਂ 322 ਦੌੜਾਂ ਪਿੱਛੇ ਹੈ। ਸਟੰਪ ਉਖੜਨ ਦੇ ਸਮੇਂ ਕਪਤਾਨ ਸਗੁਨ ਕਾਮਤ 26 ਅਤੇ ਅਮੋਘ ਦੇਸਾਈ 3 ਦੌੜਾਂ 'ਤੇ ਖੇਡ ਰਹੇ ਸਨ।