ਰਣਜੀ ਟ੍ਰਾਫੀ : ਬੜੌਦਾ ਟੀਮ ''ਚ ਇਰਫਾਨ ਪਠਾਨ ਦੀ ਜਗ੍ਹਾ ਕਪਤਾਨੀ ਕਰੇਗਾ ਇਹ ਖਿਡਾਰੀ

10/29/2017 8:27:58 PM

ਨਵੀਂ ਦਿੱਲੀ— ਹਰਫਨਮੌਲਾ ਖਿਡਾਰੀ ਦੀਪਕ ਹੁੱਡਾ ਨੂੰ ਰਣਜੀ ਟ੍ਰਾਫੀ 'ਚ ਦਿੱਗਜ਼ ਖਿਡਾਰੀ ਇਰਫਾਨ ਪਠਾਨ ਦੀ ਜਗ੍ਹਾ ਬੜੌਦਾ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਬੜੌਦਾ ਕ੍ਰਿਕਟ ਸੰਘ ( ਬੀ. ਸੀ. ਏ.) ਦੇ ਸਕੱਤਰ ਸਨੇਹਲ ਪਾਰਿਖ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਬੀ. ਸੀ. ਏ. ਦੇ ਸਕੱਤਰ ਨੇ ਐਤਵਾਰ ਨੂੰ ਫੋਨ 'ਤੇ ਆਈ. ਏ. ਐੱਨ. ਐੱਸ. ਨੂੰ ਦੱਸਿਆ ਕਿ ਅਸੀਂ ਹੁੱਡਾ ਨੂੰ ਕਪਤਾਨ ਬਣਾ ਰਹੇ ਹਾਂ ਅਤੇ ਕੇਦਾਰ ਦੇਵਧਰ ਟੀਮ ਦੇ ਉਪ-ਕਪਤਾਨ ਹੋਣਗੇ। ਪਹਿਲੇ ਦੋ ਰਣਜੀ ਮੈਚਾਂ 'ਚ ਬੜੌਦਾ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਪਠਾਨ ਨੂੰ ਇਕ ਨਵੰਬਰ ਨੂੰ ਤ੍ਰਿਪੁਰਾ ਦੇ ਖਿਲਾਫ ਖੇਡੇ ਜਾਣ ਵਾਲੇ ਮੁਕਾਬਲੇ ਦੇ ਲਈ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਬੀ. ਸੀ. ਏ. ਦੇ ਸਕੱਤਰ ਨੇ ਹਾਲਾਂਕਿ ਇਹ ਵੀ ਕਿਹਾ ਹੈ ਕਿ 33 ਸਾਲਾਂ ਅਨੁਭਵੀ ਖਿਡਾਰੀ ਪਠਾਨ ਨੂੰ ਇਸ ਲਈ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ ਤਾਂ ਕਿ ਹੋਰ ਨੌਜਵਾਨ ਖਿਡਾਰੀਆਂ ਨੂੰ ਮੌਕਾ ਮਿਲ ਸਕੇ। ਪਾਰਿਖ ਨੇ ਕਿਹਾ ਕਿ ਪਠਾਨ ਨੇ ਪਹਿਲਾਂ ਦੋ ਮੈਚ ਖੇਡੇ ਹਨ।