ਰਣਜੀ ਟਰਾਫੀ : ਮੁੰਬਈ ਆਪਣੇ 500ਵੇਂ ਮੈਚ ''ਚ 171 ''ਤੇ ਢੇਰ

11/10/2017 2:23:47 AM

ਮੁੰਬਈ— ਅਤੀਤ ਸੇਠ (50 ਦੌੜਾਂ 'ਤੇ 5 ਵਿਕਟਾਂ) ਤੇ ਲੁਕਮਾਨ ਮੇਰੀਵਾਲਾ (52 ਦੌੜਾਂ 'ਤੇ 5 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਬੜੌਦਾ ਨੇ ਮੁੰਬਈ ਨੂੰ ਉਸਦੇ 500ਵੇਂ ਰਣਜੀ ਟਰਾਫੀ ਮੈਚ ਵਿਚ ਵੀਰਵਾਰ ਨੂੰ ਪਹਿਲੀ ਪਾਰੀ ਵਿਚ 171 ਦੌੜਾਂ 'ਤੇ ਢੇਰ ਕਰ ਦਿੱਤਾ। ਵਾਨਖੇੜੇ ਸਟੇਡੀਅਮ ਵਿਚ ਖੇਡੇ ਜਾ ਰਹੇ ਇਸ ਗਰੁੱਪ-ਸੀ ਮੈਚ ਵਿਚ ਮੁੰਬਈ ਦੀ ਟੀਮ 56.2 ਓਵਰਾਂ ਵਿਚ 171 ਦੌੜਾਂ 'ਤੇ ਸਿਮਟ ਗਈ। ਬੜੌਦਾ ਨੇ ਇਸਦੇ ਜਵਾਬ ਵਿਚ ਦਿਨ ਦੀ ਖੇਡ ਖਤਮ ਹੋਣ ਤਕ ਇਕ ਵਿਕਟ ਗੁਆ ਕੇ 63 ਦੌੜਾਂ ਬਣਾ ਲਈਆਂ ਹਨ ਤੇ ਉਹ ਪਹਿਲੀ ਪਾਰੀ ਵਿਚ 108 ਦੌੜਾਂ ਨਾਲ ਪਿੱਛੇ ਹੈ।