ਰਣਜੀ ਟਰਾਫੀ : ਪੰਜਾਬ ਵਿਰੁੱਧ ਬੰਗਾਲ ਮਜ਼ਬੂਤ

11/19/2017 2:44:51 AM

ਅੰਮ੍ਰਿਤਸਰ— ਅਭਿਸ਼ੇਕ ਰਮਨ (ਅਜੇਤੂ 149) ਤੇ ਅਭਿਮਨਯੂ ਈਸ਼ਵਰਨ (117) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਬੰਗਾਲ ਨੇ ਅੰਮ੍ਰਿਤਸਰ ਦੇ ਗਾਂਧੀ ਸਪੋਰਟਸ ਕੰਪਲੈਕਸ ਮੈਦਾਨ 'ਤੇ 10 ਸਾਲ ਦੇ ਲੰਬੇ ਸਮੇਂ ਬਾਅਦ ਹੋ ਰਹੇ ਰਣਜੀ ਟਰਾਫੀ ਮੁਕਾਬਲੇ ਵਿਚ ਪੰਜਾਬ ਵਿਰੁੱਧ ਦੂਜੇ ਦਿਨ ਸ਼ਨੀਵਾਰ ਨੂੰ 98 ਓਵਰਾਂ ਵਿਚ 3 ਵਿਕਟਾਂ 'ਤੇ 309 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ।
ਗਰੁੱਪ-ਡੀ ਦੇ ਇਸ ਮੈਚ ਵਿਚ ਪੰਜਾਬ ਨੂੰ 147 ਦੌੜਾਂ 'ਤੇ ਸਸਤੇ 'ਚ ਸਮੇਟਣ ਤੋਂ ਬਾਅਦ ਬੰਗਲਾਦੇਸ਼ ਨੇ ਆਪਣੇ ਕੱਲ ਦੇ ਸਕੋਰ ਬਿਨਾਂ ਕੋਈ ਵਿਕਟ ਗੁਆਏ 76 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਅਭਿਸ਼ੇਕ ਰਮਨ 42 ਤੇ ਅਭਿਮਨਯੂ ਈਸ਼ਵਰਨ ਨੇ 33 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ।  ਮੈਚ ਦੇ ਦੂਜੇ ਦਿਨ ਦੋਵੇਂ  ਬੱਲੇਬਾਜ਼ਾਂ ਨੇ ਆਪਣੇ-ਆਪਣੇ ਸੈਂਕੜੇ ਲਗਾਏ। ਰਮਨ ਨੇ ਪਹਿਲੀ ਸ਼੍ਰੇਣੀ ਵਿਚ ਆਪਣਾ ਸੈਂਕੜਾ, ਜਦਕਿ ਈਸ਼ਵਰਨ ਨੇ ਆਪਣਾ ਪੰਜਵਾਂ ਸਂੈਕੜਾ ਲਾਇਆ।
22 ਸਾਲ ਦੇ ਈਸ਼ਵਰਨ ਨੇ 215 ਗੇਂਦਾਂ ਵਿਚ 11 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 117 ਦੌੜਾਂ ਬਣਾਈਆਂ। ਉਸ ਨੂੰ ਸਿਧਾਰਥ ਕੌਲ ਨੇ ਅਭਿਸ਼ੇਕ ਸ਼ਰਮਾ ਹੱਥੋਂ ਕੈਚ ਕਰਵਾਇਆ।  24 ਸਾਲ ਦਾ ਰਮਨ 286 ਗੇਂਦਾਂ 'ਚ 149 ਦੌੜਾਂ ਦੀ ਆਪਣੀ ਅਜੇਤੂ ਪਾਰੀ ਵਿਚ ਹੁਣ ਤਕ 15 ਚੌਕੇ ਤੇ ਇਕ ਛੱਕਾ ਲਾ ਚੁੱਕਾ ਹੈ। ਸੁਦੀਪ ਚੈਟਰਜੀ ਤੇ ਕਪਤਾਨ ਮਨੋਜ ਤਿਵਾੜੀ ਨੇ 4-4 ਦੌੜਾਂ ਬਣਾਈਆਂ। 
ਦਿਨ ਦੀ ਸਮਾਪਤੀ 'ਤੇ ਰਮਨ 149 ਤੇ ਵਿਕਟਕੀਪਰ ਸ਼੍ਰੀਵਤਸ ਗੋਸਵਾਮੀ 29 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਸਨ। ਗੋਸਵਾਮੀ 74 ਗੇਂਦਾਂ 'ਤੇ 29 ਦੌੜਾਂ ਵਿਚ ਦੋ ਚੌਕੇ ਲਗਾ ਚੁੱਕਾ ਹੈ। ਬੰਗਾਲ ਨੇ 162 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ, ਜਦਕਿ ਉਸਦੀਆਂ 7 ਵਿਕਟਾਂ ਬਾਕੀ ਹਨ। ਪੰਜਾਬ ਲਈ ਸਿਧਾਰਥ ਕੌਲ ਨੇ 84 ਦੌੜਾਂ 'ਤੇ 2 ਵਿਕਟਾਂ ਲਈਆਂ।