ਰਾਮੋਸ ਦੇ ਗੋਲ ਨਾਲ ਜਿੱਤਿਆ ਸਪੇਨ, ਇਟਲੀ ਦੀ ਜਿੱਤ ''ਚ ਚਮਕੇ ਕੀਨ

03/24/2019 2:06:17 PM

ਪੈਰਿਸ : ਸਰਗਿਓ ਰਾਮੋਸ ਦੇ ਦੂਜੇ ਹਾਫ ਵਿਚ ਪੈਨਲਟੀ 'ਤੇ ਕੀਤੇ ਗਏ ਗੋਲ ਦੀ ਬਦੌਲਤ ਸਪੇਨ ਨੇ ਯੂਰੋ 2020 ਕੁਆਲੀਫਾਇਰ ਦੇ ਆਪਣੇ ਸ਼ੁਰੂਆਤੀ ਮੈਚ ਵਿਚ ਨਾਰਵੇ ਨੂੰ 2-1 ਨਾਲ ਹਰਾਇਆ ਜਦਕਿ ਸਟ੍ਰਾਈਕਰ ਮੋਈਜੇ ਕੀਨ ਦੇ ਗੋਲ ਨਾਲ ਇਟਲੀ ਨੇ ਫਿਨਲੈਂਡ 'ਤੇ ਜਿੱਤ ਹਾਸਲ ਕੀਤੀ। ਸਪੇਨ ਦੀ ਟੀਮ ਵਾਲੇਂਸਿਆ ਨੇ ਆਪਣਾ ਬਿਹਤਰ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਟੀਮ ਨੇ ਗਰੁਪ ਐੱਫ. ਵਿਚ ਆਪਣੀ ਮੁਹਿੰਮ ਜਿੱਤ ਨਾਲ ਸ਼ੁਰੂ ਕੀਤੀ।

ਰੋਡ੍ਰਿਗੋ ਨੇ 16ਵੇਂ ਮਿੰਟ ਵਿਚ ਗੋਲ ਕਰ ਸਪੇਨ ਨੂੰ ਅੱਗੇ ਕਰ ਦਿੱਤਾ ਪਰ ਨਾਰਵੇ ਲਈ ਸਟ੍ਰਾਈਕਰ ਜੋਸ਼ੁਆ ਕਿੰਗ ਨੇ 65ਵੇਂ ਮਿੰਟ ਵਿਚ ਬਰਾਬਰੀ ਗੋਲ ਕੀਤਾ। ਰਾਮੋਸ ਨੇ 71ਵੇਂ ਮਿੰਟ ਵਿਚ ਮਿਲੀ ਪੈਨਲਟੀ ਦਾ ਫਾਇਦਾ ਚੁੱਕ ਕੇ ਟੀਮ ਨੂੰ ਜਿੱਤ ਦਿਵਾਈ। ਉੱਥੇ ਹੀ ਨਿਕੋਲੋ ਬਾਰੇਲਾ ਨੇ 7ਵੇਂ ਮਿੰਟ ਵਿਚ ਗੋਲ ਕਰ ਇਟਲੀ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਯੂਵੈਂਟਸ ਦੇ 19 ਸਾਲ ਦੇ ਕੀਨ ਇਟਲੀ ਲਈ ਗੋਲ ਕਰਨ ਵਾਲੇ ਨੌਜਵਾਨ ਸਟ੍ਰਾਈਕਰ ਬਣ ਗਏ ਜਿਸ ਨੇ 74ਵੇਂ ਮਿੰਟ ਵਿਚ ਗੋਲ ਕੀਤਾ।