ਰਾਮਨਾਥਨ-ਗੇਨਜੇਲ ਗਲਾਸਗੋ ਚੈਲੰਜਰ ਦੇ ਦੂਜੇ ਦੌਰ ''ਚ

09/18/2019 4:41:16 PM

ਨਵੀਂ ਦਿੱਲੀ : ਭਾਰਤ ਦੇ ਰਾਮ ਕੁਮਾਰ ਰਾਮਨਾਥਨ ਅਤੇ ਚੈਕ ਗਣਰਾਜ ਦੇ ਮਾਰੇਕ ਗੇਨਜੇਲ ਦੀ ਜੋੜੀ ਨੇ ਗਲਾਸਗੋ ਵਿਚ ਚਲ ਰਹੇ 46000 ਯੂਰੋ ਦੀ ਇਨਾਮੀ ਰਾਸ਼ੀ ਵਾਲੇ ਮਰੇ ਟ੍ਰਾਫੀ ਚੈਲੰਜਰ ਟੂਰਨਾਮੈਂਟ ਵਿਚ ਪੁਰਸ਼ ਡਬਲਜ਼ ਦੇ ਆਪਣੇ ਪਹਿਲੇ ਦੌਰ ਦਾ ਮੁਕਾਬਲਾ ਜਿੱਤ ਲਿਆ ਹੈ। ਭਾਰਤ-ਚੈਕ ਗਣਰਾਜ ਦੀ ਜੋੜੀ ਨੇ ਪਹਿਲੇ ਦੌਰ ਦੇ ਬ੍ਰਿਟੇਨ ਦੇ ਸਕਾਟ ਕਲੇਟਨ ਅਤੇ ਲਾਏਡ ਗਲਾਸਪੂਲ ਦੀ ਜੋੜੀ ਨੂੰ ਲਗਾਤਾਰ ਸੈੱਟਾਂ ਵਿਚ 7-5, 7-6 ਨਾਲ ਹਰਾਇਆ। ਇਹ ਮੁਕਾਬਲਾ ਇਕ ਘੰਟੇ 31 ਮਿੰਟ ਤਕ ਚੱਲਿਆ। ਦੋਵੇਂ ਜੋੜੀਆਂ ਨੇ ਪਹਿਲੀ ਸਰਵਿਸ 'ਤੇ 68 ਫੀਸਦੀ ਅੰਕ ਜਿੱਤੇ। ਗੇਨਜੇਲ-ਰਾਮਨਾਥਨ ਨੇ ਮੈਚ ਵਿਚ 4 ਐੱਸ ਲਗਾਏ ਅਤੇ 3 ਡਬਲ ਫਾਲਟ ਕੀਤੇ। ਉਨ੍ਹਾਂ ਨੇ 7 ਵਿਚੋਂ 6 ਬ੍ਰੇਕ ਅੰਕ ਬਚਾਏ ਅਤੇ 7 ਵਿਚੋਂ 2 ਵਿਚ ਵਿਰੋਧੀ ਜੋੜੀ ਦੀ ਸਰਵਿਸ ਤੋੜੀ। ਕਲੇਟਨ-ਲਾਏਡ ਦੀ ਜੋੜੀ ਨੇ ਮੈਚ ਵਿਚ ਡਬਲ ਫਾਲਟ ਵੀ ਕੀਤਾ।