ਵਿਸ਼ਵ ਕੱਪ ਤੋਂ ਪਹਿਲਾਂ ਵਿੰਡੀਜ਼ ਨੂੰ ਟਰੇਨਿੰਗ ਦੇਵੇਗਾ ਰਾਮਨਰੇਸ਼

04/17/2019 8:25:21 PM

ਬਾਰਬਾਡੋਸ- ਵੈਸਟਇੰਡੀਜ਼ ਦਾ ਸਾਬਕਾ ਬੱਲੇਬਾਜ਼ ਰਾਮਨਰੇਸ਼ ਸਰਵਣ 30 ਮਈ ਤੋਂ ਸ਼ੁਰੂ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਰਾਸ਼ਟਰੀ ਟੀਮ ਨੂੰ ਬੰਗਲਾਦੇਸ਼ ਤੇ ਮੇਜ਼ਬਾਨ ਆਇਰਲੈਂਡ ਨਾਲ ਅਗਲੇ ਮਹੀਨੇ ਹੋਣ ਵਾਲੀ ਤਿਕੋਣੀ ਵਨ-ਡੇ ਸੀਰੀਜ਼ ਤੇ ਫਿਰ ਵਿਸ਼ਵ ਕੱਪ ਲਈ ਤਿਆਰ ਕਰੇਗਾ। ਸਾਲ 2016 'ਚ ਆਪਣੇ 13 ਸਾਲਾਂ ਦੇ ਕੌਮਾਂਤਰੀ ਕ੍ਰਿਕਟ ਕਰੀਅਰ ਤੋਂ ਸੰਨਿਆਸ ਲੈਣ ਵਾਲਾ ਰਾਮਨਰੇਸ਼ ਆਇਰਲੈਂਡ ਦੌਰੇ 'ਤੇ ਜਾਣ ਤੋਂ ਪਹਿਲਾਂ ਹੀ ਬਾਰਬਾਡੋਸ 'ਚ ਚੱਲ ਰਹੇ ਇਕ ਹਫਤੇ ਦੇ ਟ੍ਰੇਨਿੰਗ ਕੈਂਪ ਲਈ ਟੀਮ ਨਾਲ ਜੁੜ ਗਿਆ ਹੈ। ਹਾਲਾਂਕਿ ਆਇਰਲੈਂਡ ਤੇ ਵਿਸ਼ਵ ਕੱਪ ਦੌਰੇ ਦੇ ਲਈ ਕ੍ਰਿਕਟ ਵੈਸਟਇੰਡੀਜ਼ ਨੇ ਸੋਮਵਾਰ ਨੂੰ ਜੋ ਸਪੋਰਟਸ ਸਟਾਫ ਐਲਾਨ ਕੀਤਾ ਹੈ, ਸਰਵਣ ਉਸਦਾ ਹਿੱਸਾ ਨਹੀਂ ਹੈ। ਬੋਡਰ ਨੇ ਪਰ ਸਰਵਣ ਨੂੰ ਟੀਮ ਦੇ ਬੱਲੇਬਾਜ਼ਾਂ ਨੂੰ ਤਿਆਰ ਕਰਨ ਦੇ ਲਈ ਮੁੱਖ ਤੌਰ 'ਤੇ ਚੁਣਿਆ ਹੈ। ਇਸ ਸਾਫ ਨਹੀਂ ਹੈ ਕਿ ਉਹ ਵਿਸ਼ਵ ਕੱਪ ਦੇ ਲਈ ਟੀਮ ਦੇ ਨਾਲ ਦੌਰਾ ਕਰੇਗਾ ਜਾ ਨਹੀਂ।

Gurdeep Singh

This news is Content Editor Gurdeep Singh