ਰਾਮਕੁਮਾਰ-ਵਿਜੇ ਦੀ ਜੋੜੀ ਨੇ ਜਿੱਤਿਆ ਪੁਣੇ ਦਾ ਡਬਲਜ਼ ਚੈਲੰਜਰ ਖਿਤਾਬ

11/25/2018 12:34:18 PM

ਪੁਣੇ— ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਆਪਣੀ ਬਿਹਤਰੀਨ ਖੇਡ ਦਿਖਾਈ ਅਤੇ ਹਮਵਤਨ ਵਿਜੇ ਸੁੰਦਰ ਪ੍ਰਸ਼ਾਂਤ ਦੇ ਨਾਲ ਮਿਲ ਕੇ ਸ਼ਨੀਵਾਰ ਨੂੰ ਇੱਥੇ ਏ.ਟੀ.ਪੀ. ਚੈਲੰਜਰ ਟੈਨਿਸ ਟੂਰਨਾਮੈਂਟ 'ਚ ਡਬਲਜ਼ ਖਿਤਾਬ ਜਿੱਤਿਆ। ਰਾਮਕੁਮਾਰ ਨੇ ਬੇਸਲਾਈਨ 'ਤੇ ਬਿਹਤਰੀਨ ਖੇਡ ਦਾ ਪ੍ਰਦਰਸਨ ਕੀਤਾ। ਉਨ੍ਹਾਂ ਦੇ ਜਾਨਦਾਰ ਪ੍ਰਦਰਸ਼ਨ ਨਾਲ ਗੈਰ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਤਾਈਪੈ ਦੇ ਸੁੰਗ ਹੁਆ ਯਾਂਗ ਅਤੇ ਚੇਂਗ ਪੇਂਗ ਸੀਹ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੂੰ 7-6 (3), 6-7 (5), 10-7) ਨਾਲ ਹਰਾਇਆ। 

ਰਾਮਕੁਮਾਰ ਨੇ ਮੈਚ 'ਚ ਪੂਰੀ ਜ਼ਿੰਮੇਵਾਰੀ ਸੰਭਾਲੀ ਕਿਉਂਕਿ ਉਨ੍ਹਾਂ ਦਾ ਜੋੜੀਦਾਰ ਰੰਗ 'ਚ ਨਹੀਂ ਦਿੱਸਿਆ। ਇਹ ਰਾਮਕੁਮਾਰ ਦਾ ਏ.ਟੀ.ਪੀ. ਚੈਲੰਜਰ 'ਚ ਪਹਿਲਾ ਡਬਲਜ਼ ਖਿਤਾਬ ਹੈ। ਇਸ ਤੋਂ ਪਹਿਲਾਂ ਉਹ ਤਿੰਨ ਵਾਰ ਉਪ ਜੇਤੂ ਰਹੇ ਸਨ। ਵਿਜੇ ਦਾ ਇਹ ਦੂਜਾ ਖਿਤਾਬ ਹੈ। ਉਨ੍ਹਾਂ ਪਿਛਲੇ ਸਾਲ ਅਕਤੂਬਰ 'ਚ ਵੀਅਤਨਾਮ ਦੇ ਹੀ ਚੀ ਮਿਨ ਸਿਟੀ 'ਚ ਹਮਵਤਨ ਸਾਕੇਤ ਮਾਇਨੇਨੀ ਦੇ ਨਾਲ ਮਿਲ ਕੇ ਖਿਤਾਬ ਜਿੱਤਿਆ ਸੀ। ਪੁਣੇ ਚੈਲੰਜਰ 'ਚ ਤੀਜੀ ਵਾਰ ਭਾਰਤੀ ਜੋੜੀ ਨੇ ਡਬਲਜ਼ ਖਿਤਾਬ ਜਿੱਤਿਆ ਹੈ।

Tarsem Singh

This news is Content Editor Tarsem Singh