ਰਾਮਕੁਮਾਰ ਵਿੰਬਲਡਨ ਕੁਆਲੀਫਾਇਰ ''ਚੋਂ ਬਾਹਰ

06/27/2019 2:19:09 AM

ਲੰਡਨ- ਭਾਰਤ ਦਾ ਰਾਮਕੁਮਾਰ ਰਾਮਨਾਥਨ ਫਿਰ ਗ੍ਰੈਂਡ ਸਲੈਮ ਮੁੱਖ ਡਰਾਅ ਦਾ ਅੜਿੱਕਾ ਪਾਰ ਕਰਨ ਵਿਚ ਅਸਫਲ ਰਿਹਾ। ਉਸ ਨੂੰ ਵਿੰਬਲਡਨ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲ ਕੁਆਲੀਫਾਇੰਗ ਮੁਕਾਬਲੇ ਵਿਚ ਦੂਜੇ ਦੌਰ ਵਿਚ ਪੋਲੈਂਡ ਦੇ ਕਾਮਿਲ ਮਾਜਚਾਰਜਾਕ ਤੋਂ ਹਾਰ ਦਾ ਮੂੰਹ ਵੇਖਣਾ ਪਿਆ। ਗੈਰ-ਦਰਜਾ ਪ੍ਰਾਪਤ ਭਾਰਤੀ ਖਿਡਾਰੀ ਨੂੰ 1 ਘੰਟਾ 19 ਮਿੰਟ ਤੱਕ ਚੱਲੇ ਮੁਕਾਬਲੇ ਵਿਚ 11ਵਾਂ ਦਰਜਾ ਪ੍ਰਾਪਤ ਅਤੇ ਦੁਨੀਆ ਦੇ 111 ਰੈਂਕਿੰਗ ਦੇ ਖਿਡਾਰੀ ਤੋਂ 6-7, 3-6 ਨਾਲ ਹਾਰ ਮਿਲੀ।

Gurdeep Singh

This news is Content Editor Gurdeep Singh