ਰਾਮਕ੍ਰਿਸ਼ਨਨ ਗਾਂਧੀ ਤੇ ਸੱਤਿਆਨਾਰਾਇਨ ਨੂੰ ਮਿਲੇਗਾ ਦਰੋਣਾਚਾਰੀਆ ਪੁਰਸਕਾਰ

08/06/2017 12:44:29 PM

ਨਵੀਂ ਦਿੱਲੀ—ਐਥਲੈਸਟਿਕ ਕੋਚ ਸਵ. ਰਾਮਕ੍ਰਿਸ਼ਨਨ ਗਾਂਧੀ ਅਤੇ ਰੀਓ ਓਲੰਪਿਕ ਪੈਰਾਲੰਪਿਕ ਸੋਨ ਤਗਮਾ ਜੇਤੂ ਟੀ ਮੇਰਿਆਪਨ ਦੇ ਕੋਚ ਸੱਤਿਆਨਾਰਾਇਨ ਦੇ ਨਾਮ ਇਸ ਸਾਲ ਦਰੋਣਾਚਾਰੀਆ ਪੁਰਸਕਾਰ ਲਈ ਚੁਣੇ ਗਏ ਹਨ। ਗਾਂਧੀ ਨੇ ਗੁਰਮੀਤ ਸਿੰਘ ਨੂੰ ਕੋਚਿੰਗ ਦਿੱਤੀ ਸੀ ਜਿਨ੍ਹਾਂ ਨੇ ਪਿਛਲੇ ਸਾਲ ਜਾਪਾਨ ਦੇ ਨਾਓਮੀ 'ਚ ਏਸ਼ੀਆਈ ਰੇਸਵਾਕਿੰਗ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਸੀ। 
ਬਲਜਿੰਦਰ ਸਿੰਘ ਨੇ ਵੀ ਨਾਓਮੀ 'ਚ 20 ਕਿਲੋਮੀਟਰ ਤਕ ਵਾਕ 'ਚ ਕਾਂਸੀ ਤਗਮਾ ਜਿੱਤਿਆ ਸੀ। ਉਨ੍ਹਾਂ ਨੇ ਵੀ ਗਾਂਧੀ ਮਾਰਗਦਰਸ਼ਨ 'ਚ ਅਭਿਆਸ ਕੀਤਾ ਸੀ। ਗਾਂਧੀ ਇਕ ਦਿਹਾਕੇ ਤਕ ਭਾਰਤੀ ਐਥਲੈਸਟਿਕ ਦੇ ਕੋਚ ਰਹੇ ਜਿਨ੍ਹਾਂ ਦਾ 55 ਸਾਲ ਦੀ ਉਮਰ 'ਚ ਪਿਛਲੇ ਸਾਲ ਮੌਤ ਹੋ ਗਈ ਸੀ।
ਦਰੋਣਾਚਾਰੀਆ ਪੁਰਸਕਾਰ ਲਈ ਤੀਜਾ ਨਾਮ ਕੱਬਡੀ ਕੋਚ ਹੀਰਨੰਦ ਕਟਾਰੀਆ ਦਾ ਹੈ। ਸਾਕਸ਼ੀ ਮਲਿਕ ਦੇ ਕੋਚ ਕੁਲਦੀਪ ਮਲਿਕ ਅਤੇ ਮਨਦੀਪ ਸਿੰਘ ਦੇ ਨਾਮ 'ਤ ਵੀ ਵਿਚਾਰ ਕੀਤਾ ਸੀ ਪਰ ਸਹਿਮਤੀ ਨਹੀਂ ਬਣਨ ਨਾਲ ਉਨ੍ਹਾਂ ਦਾ ਨਾਮ ਕੱਟ ਦਿੱਤਾ ਗਿਆ।