ਜੰਗਲ ਦੀ ਅੱਗ ਕਾਰਨ ਰੈਲੀ ਆਫ ਆਸਟਰੇਲੀਆ ਰੱਦ

11/12/2019 8:43:02 PM

ਨਵੀਂ ਦਿੱਲੀ— ਆਸਟਰੇਲੀਆ ਦੇ ਨਿਊ ਸਾਊਥ ਵੇਲਸ 'ਚ ਸਥਿਤ ਕਾਫਸ ਸ਼ਹਿਰ ਦੇ ਨੇੜੇ ਜੰਗਲਾਂ 'ਚ ਲੱਗੀ ਅੱਗ ਦੇ ਕਾਰਨ ਰੈਲੀ ਆਫ ਆਸਟਰੇਲੀਆ ਨੂੰ ਰੱਦ ਕਰ ਦਿੱਤਾ ਗਿਆ ਹੈ। ਪ੍ਰਬੰਧਕ ਨੇ ਅੱਗ ਦੇ ਗੰਭੀਰ ਹੋ ਜਾਣ ਦੇ ਚਲਦਿਆ ਰੈਲੀ ਨੂੰ ਰੱਦ ਕਰਨ ਦਾ ਐਲਾਨ ਕੀਤਾ। ਤਿੰਨ ਵਾਰ ਦੇ ਏਸ਼ੀਆ ਪੈਸੇਫਿਕ ਰੈਲੀ ਚੈਂਪੀਅਨ ਤੇ ਭਾਰਤ ਦੇ ਟਾਪ ਰੈਲੀ ਚਾਲਕ ਗੌਰਵ ਗਿੱਲ ਨੇ ਰੈਲੀ ਦੇ ਰੱਦ ਹੋਣ 'ਤੇ ਨਾਰਾਜ਼ ਹੁੰਦੇ ਹੋਏ ਕਿਹਾ ਕਿ ਰੈਲੀ ਦੇ ਰੱਦ ਹੋਣ ਨਾਲ ਬਹੁਤ ਵੱਡੀ ਨਿਰਾਸ਼ਾ ਹੱਥ ਲੱਗੀ ਹੈ ਕਿਉਂਕਿ ਇਸ ਵਾਰ ਸਾਨੂੰ ਪੋਡਿਅਮ 'ਤੇ ਆਉਣ ਦੀ ਉਮੀਦ ਸੀ। ਗਿੱਲ ਨੇ ਹਾਲਾਂਕਿ ਅੱਗ ਨਾਲ ਪ੍ਰਭਾਵਿਤ ਹੋਏ ਪਰਿਵਾਰਾਂ ਪ੍ਰਤੀ ਦੁੱਖ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਜਲਦ ਹੀ ਆਈ. ਐੱਨ. ਆਰ. ਸੀ. 'ਚ ਪਹੁੰਚਣਗੇ। ਤਿੰਨ ਵਾਰ ਦੇ ਏਸ਼ੀਆ ਪੈਸੇਫਿਕ ਰੈਲੀ ਚੈਂਪੀਅਨ ਤੇ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਗੌਰਵ ਨੇ ਡਬਲਯੂ. ਆਰ. ਸੀ. 2 'ਚ ਹਿੱਸਾ ਲਿਆ ਸੀ ਤੇ ਉਸ ਰੈਲੀ 'ਚ ਉਸ ਨੇ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ ਸੀ। ਰੈਲੀ ਆਫ ਆਸਟਰੇਲੀਆ ਦਾ ਆਯੋਜਨ 14 ਤੋਂ 17 ਨਵੰਬਰ ਤਕ ਹੋਣਾ ਸੀ।

Garg

This news is Reporter Garg