ਰਾਖੀ ਨੇ ਵੇਟਲਿਫਟਿੰਗ 'ਚ ਬਣਾਏ ਦੋ ਰਾਸ਼ਟਰੀ ਰਿਕਾਰਡ

12/23/2019 4:55:32 PM

ਦੋਹਾ— ਭਾਰਤੀ ਵੇਟਲਿਫਟਰ ਰਾਖੀ ਹਲਧਰ ਨੇ ਇੱਥੇ ਕਤਰ ਕੌਮਾਂਤਰੀ ਕੱਪ 'ਚ ਕਾਂਸੀ ਤਮਗਾ ਜਿੱਤਣ ਦੇ ਨਾਲ ਮਹਿਲਾਵਾਂ ਦੇ 64 ਕਿਲੋਗ੍ਰਾਮ 'ਚ ਦੋ ਨਵੇਂ ਰਾਸ਼ਟਰੀ ਰਿਕਾਰਡ ਆਪਣੇ ਨਾਂ ਕੀਤੇ। ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਸੋਨ ਤਮਗਾ ਜੇਤੂ ਨੇ ਸਨੈਚ ਅਤੇ ਕੁਲ ਭਾਰ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਰਿਕਾਰਡ ਕਾਇਮ ਕੀਤਾ। ਉਨ੍ਹਾਂ ਐਤਵਾਰ ਰਾਤ ਨੂੰ ਸਨੈਚ 'ਚ 95 ਕਿਲੋਗ੍ਰਾਮ ਅਤੇ ਕਲੀਨ ਜਰਕ 'ਚ 123 ਕਿਲੋਗ੍ਰਾਮ ਦੇ ਨਾਲ ਕੁਲ 218 ਕਿਲੋਗ੍ਰਾਮ ਦਾ ਭਾਰ ਚੁੱਕਿਆ।

ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਇਸ ਭਾਰਤੀ ਖਿਡਾਰੀ ਨੇ 214 ਕਿਲੋਗ੍ਰਾਮ (94 ਕਿਲੋਗ੍ਰਾਮ+120 ਕਿਲੋਗ੍ਰਾਮ) ਦੇ ਭਾਰ ਦੇ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ ਸੀ। ਭਾਰਤੀ ਖਿਡਾਰੀਆਂ ਨੇ ਚਾਂਦੀ ਦੇ ਪੱਧਰ ਦੇ ਇਸ ਓਲੰਪਿਕ ਕੁਆਲੀਫਾਇੰਗ ਮੁਕਾਬਲੇ 'ਚ ਕੁਲ ਤਿੰਨ ਤਮਗਿਆਂ ਦੇ ਨਾਲ ਆਪਣੀ ਮੁਹਿੰਮ ਨੂੰ ਖਤਮ ਕੀਤਾ। ਸਾਬਕਾ ਵਿਸ਼ਵ ਚੈਂਪੀਅਨਸ਼ਿਪ ਮੀਰਾਬਾਈ ਚਾਨੂੰ ਨੇ ਸੋਨ ਜਦਕਿ ਯੁਵਾ ਜੇਰੇਮੀ ਲਾਲਰਿੰਨੁੰਗਾ ਨੇ ਚਾਂਦੀ ਤਮਗਾ ਹਾਸਲ ਕੀਤਾ ਸੀ। ਇਸ ਟੂਰਨਾਮੈਂਟ ਦੇ ਅੰਕ 2020 ਟੋਕੀਓ ਓਲੰਪਿਕ ਲਈ ਕੱਟ ਤਿਆਰ ਕਰਦੇ ਸਮੇਂ ਕਾਫੀ ਅਹਿਮ ਹੋਣਗੇ।

Tarsem Singh

This news is Content Editor Tarsem Singh