ਮਿਸ਼ਰ ਦੀ ਖਿਡਾਰੀ ਤੋਂ ਹਾਰੀ ਜੋਸ਼ਨਾ, ਰਕਵਾਸ਼ ਓਪਨ ''ਚ ਭਾਰਤੀ ਚੁਣੌਤੀ ਖਤਮ

03/23/2017 12:52:25 PM

ਲੰਦਨ— ਭਾਰਤ ਦੀ ਜੋਸ਼ਨਾ ਚਿੱਨਪਾ ਦਾ ਮੁਕਾਬਲਾ ਅੱਜ ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰੀ ਰਾਨੀਮ ਐੱਲ ਵੇਲੀਲੀ ਨਾਲ ਸੀ, ਜਿਸ ਮੁਕਾਬਲੇ ''ਚ ਜੋਸ਼ਨਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਇਸ ਪ੍ਰਤੀਯੋਗਿਤਾ ''ਚ ਭਾਰਤੀ ਚੁਣੌਤੀ ਵੀ ਖਤਮ ਹੋ ਗਈ ਹੈ। ਜੋਸ਼ਨਾ ਚਿਨੱਪਾ ਰਕਵਾਸ਼ ਓਪਨ ''ਚ ਇਕਮਾਤਰ ਭਾਰਤੀ ਖਿਡਾਰੀ ਬਰਕਰਾਰ ਸੀ। ਦੀਪਿਕਾ ਪੱਲੀਕਲ ਦੇ ਸ਼ੁਰੂ ''ਚ ਹੀ ਬਾਹਰ ਹੋ ਜਾਣ ਤੋਂ ਬਾਅਦ ਭਾਰਤ ਦੀਆਂ ਉਮੀਦਾਂ ਜੋਸ਼ੀਨਾ ''ਤੇ ਟਿਕੀਆਂ ਹੋਈਆਂ ਸੀ ਪਰ ਤੀਜਾ ਦਰਜਾ ਪ੍ਰਾਪਤ ਮਿਸਰ ਦੀ ਖਿਡਾਰੀ ਵੇਲੀਲੀ ਨੇ 8-11, 7-11, 7-11 ਨਾਲ ਜੋਸ਼ਨਾ ਨੂੰ ਹਰਾ ਦਿੱਤਾ। 
ਦੱਸਣਯੋਗ ਹੈ ਕਿ ਸੌਰਵ ਘੋਸ਼ਾਲ ਅਤੇ ਦੀਪਿਕਾ ਪੱਲੀਕਲ ਪਹਿਲਾ ਹੀ ਬਾਹਰ ਹੋ ਗਏ ਸਨ।  ਦੀਪਿਕਾ ਨੂੰ ਇੰਗਲੈਂਡ ਦੀ ਲੌਰਾ ਮਾਸਾਰੋ ਨੇ ਹਰਾ ਦਿੱਤਾ। ਵਿਸ਼ਵ ਦੀ 5ਵੇਂ ਨੰਬਰ ਦੀ ਖਿਡਾਰੀ ਲੌਰਾ ਨੇ ਦੀਪਿਕਾ ਨੂੰ ਬੜੀ ਆਸਾਨੀ ਨਾਲ 11-4, 11-5, 11-13, 11-1 ਨਾਲ ਹਰਾ ਦਿੱਤਾ ਹੈ। ਘੋਸ਼ਾਲ ਕੁਆਲੀਫਿਕੇਸ਼ਨ ਸਟੇਜ ਤੋਂ ਅੱਗੇ ਨਹੀਂ ਵੱਧ ਸਕਿਆ ਅਤੇ ਸਕਾਟਲੈਂਡ ਦੇ ਇਲੇਨ ਨਾਲ ਸਿੱਧੇ ਖੇਡ ''ਚ 7-11, 4-11, 4-11 ਨਾਲ ਹਾਰ ਗਿਆ। ਉਹ ਇਕ ਹਫਤੇ ਪਹਿਲਾ ਵਿੰਬਲਡਨ ਕਲੱਬ ਟੂਰਨਾਮੈਂਟ ਦੇ ਸੈਮੀਫਾਈਨਲ ''ਚ ਇਸ ਖਿਡਾਰੀ ਤੋਂ ਹਾਰਿਆ ਸੀ।