ਰਾਜ ਸਭਾ ਨੇ ਭਾਰਤੀ ਨਿਸ਼ਾਨੇਬਾਜ਼ਾਂ ਨੂੰ ਦਿੱਤੀ ਵਧਾਈ

03/07/2018 3:10:25 AM

ਨਵੀਂ ਦਿੱਲੀ— ਰਾਜ ਸਭਾ ਵਿਚ ਮੰਗਲਵਾਰ ਮੈਕਸੀਕੋ 'ਚ ਹੋਈ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ (ਆਈ. ਐੱਸ. ਐੱਸ.) ਵਿਸ਼ਵ ਕੱਪ ਪ੍ਰਤੀਯੋਗਿਤਾ ਵਿਚ ਤਮਗਾ ਜਿੱਤਣ ਵਾਲੇ ਨਿਸ਼ਾਨੇਬਾਜ਼ਾਂ ਨੂੰ ਵਧਾਈ ਦਿੱਤੀ। 
ਸਪੀਕਰ ਐੱਮ. ਵੈਂਕੱਈਆ ਨਾਇਡੂ ਨੇ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਕਿਹਾ ਕਿ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ, ਮੇਹੂਲੀ ਘੋਸ਼, ਪੁਰਸ਼ ਨਿਸ਼ਾਨੇਬਾਜ਼ ਸ਼ਹਿਜ਼ਾਰ ਰਿਜ਼ਵੀ, ਰਵੀ ਕੁਮਾਰ ਨੇ ਵੱਖ-ਵੱਖ ਵਰਗਾਂ 'ਚ ਤਮਗੇ ਜਿੱਤੇ ਹਨ, ਜੋ ਦੇਸ਼ ਲਈ ਮਾਣ ਵਾਲੀ ਗੱਲ ਹੈ।