IPL 2022 : ਬੈਂਗਲੁਰੂ ਨੇ ਰਾਜਸਥਾਨ ਨੂੰ 4 ਵਿਕਟਾਂ ਨਾਲ ਹਰਾਇਆ

04/05/2022 11:26:27 PM

ਮੁੰਬਈ- ਵਿਕਟਕੀਪਰ ਦਿਨੇਸ਼ ਕਾਰਤਿਕ (ਅਜੇਤੂ 44) ਅਤੇ ਉਸਦੀ ਸ਼ਾਹਬਾਜ਼ ਅਹਿਮਦ (45) ਦੇ ਨਾਲ 6ਵੇਂ ਵਿਕਟ ਦੇ ਲਈ 67 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਰਾਜਸਥਾਨ ਰਾਇਲਜ਼ ਨੂੰ ਮੰਗਲਵਾਰ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ ਪੰਜ ਗੇਂਦਾਂ ਰਹਿੰਦੇ ਚਾਰ ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਦੀ ਤਿੰਨ ਮੈਚਾਂ ਵਿਚ ਇਹ ਪਹਿਲੀ ਹਾਰ ਹੈ ਜਦਕਿ ਬੈਂਗਲੁਰੂ ਦੀ ਤਿੰਨ ਮੈਚਾਂ ਵਿਚ ਇਹ ਦੂਜੀ ਜਿੱਤ ਹੈ। ਰਾਜਸਥਾਨ ਨੇ ਸਲਾਮੀ ਬੱਲੇਬਾਜ਼ ਜੋਸ ਬਟਲਰ ਦੇ ਧਮਾਕੇਦਾਰ ਅਰਧ ਸੈਂਕੜੇ (ਅਜੇਤੂ 70) ਦੀ ਬਦੌਲਤ 2022 ਆਈ. ਪੀ. ਐੱਲ. ਦੇ 13ਵੇਂ ਮੈਚ ਵਿਚ 20 ਓਵਰਾਂ ਵਿਚ ਤਿੰਨ ਵਿਕਟਾਂ 'ਤੇ 169 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਜਦਕਿ ਬੈਂਗਲੁਰੂ ਨੇ ਆਪਣੇ ਪੰਜ ਵਿਕਟਾਂ 87 ਦੌੜਾਂ 'ਤੇ ਗਵਾਉਣ ਦੇ ਬਾਵਜੂਦ 19.1 ਓਵਰਾਂ ਵਿਚ 6 ਵਿਕਟਾਂ 'ਤੇ 173 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕੀਤੀ।

PunjabKesari

ਇਹ ਖ਼ਬਰ ਪੜ੍ਹੋ- ਜੇਕਰ ਰੋਨਾਲਡੋ ਬਣ ਕੇ ਉੱਠਾਂਗਾ ਤਾਂ ਆਪਣੇ ਦਿਮਾਗ ਨੂੰ ਸਕੈਨ ਕਰਾਂਗਾ : ਕੋਹਲੀ
ਰਾਜਸਥਾਨ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਥੋੜੀ ਹੌਲੀ ਪਰ ਵਧੀਆ ਸ਼ੁਰੂਆਤ ਕੀਤੀ। ਟੀਮ ਨੇ ਪਹਿਲੇ ਪਾਵਰ ਪਲੇਅ ਵਿਚ ਸਿਰਫ ਇਕ ਵਿਕਟ ਗੁਆਇਆ। ਛੇ ਦੇ ਸਕੋਰ 'ਤੇ ਯਸ਼ਸਵੀ ਜਾਇਸਵਾਲ ਦਾ ਵਿਕਟ ਡਿੱਗਣ ਤੋਂ ਬਾਅਦ ਬਟਲਰ ਅਤੇ ਦੇਵਦੱਤ ਪਡੀਕਲ ਦੇ ਵਿਚਾਲੇ ਦੂਜੇ ਵਿਕਟ ਦੇ ਲਈ 70 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਹੋਈ, ਜਿਸ ਨੇ ਟੀਮ ਨੂੰ ਬਾਅਦ ਵਿਚ ਖੁੱਲ ਕੇ ਖੇਡਣ ਦੀ ਆਜ਼ਾਦੀ ਦਿੱਤੀ। 76 ਦੇ ਸਕੋਰ 'ਤੇ ਪੱਡੀਕਲ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਸੰਜੂ ਸੈਮਸਨ ਕ੍ਰੀਜ਼ 'ਤੇ ਆਏ ਅਤੇ ਜ਼ਿਆਧਾ ਦੇਰ ਤੱਕ ਟਿਕ ਨਹੀਂ ਸਕੇ। 86 ਦੇ ਸਕੋਰ 'ਤੇ ਸੰਜੂ ਦੇ ਰੂਪ ਵਿਚ ਰਾਜਸਥਾਨ ਦਾ ਤੀਜਾ ਵਿਕਟ ਡਿੱਗਿਆ। ਹਾਲਾਂਕਿ ਫਿਰ ਬਟਲਰ ਅਤੇ ਸ਼ਿਮਰਨ ਹਿੱਟਮਾਇਰ ਨੇ ਪਾਰੀ ਨੂੰ ਵਧੀਆ ਤਰੀਕੇ ਨਾਲ ਸੰਭਾਲਿਆ। ਬਟਲਰ ਨੇ ਜਿੱਤੇ 6 ਛੱਕਿਆਂ ਦੇ ਦਮ 'ਤੇ 47 ਗੇਂਦਾਂ 'ਤੇ ਅਜੇਤੂ 70 ਦੌੜਾਂ ਤਾਂ ਹਿੱਟਮਾਇਰ ਨੇ ਚਾਰ ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 31 ਗੇਂਦਾਂ 'ਤੇ ਅਜੇਤੂ 42 ਦੌੜਾਂ ਬਣਾਈਆਂ। ਬੈਂਗਲੁਰੂ ਵਲੋਂ ਹਰਸ਼ਲ ਪਟੇਲ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਵਾਨਿੰਦੂ ਹਸਰੰਗਾ ਅਡੇ ਡੇਵਿਡ ਵਿਲੀ ਨੇ 1-1 ਵਿਕਟ ਹਾਸਲ ਕੀਤਾ।

PunjabKesari
ਟੀਚੇ ਦਾ ਪਿੱਛਾ ਕਰਦੇ ਹੋਏ ਬੈਂਗਲੁਰੂ ਨੇ 55 ਦੌੜਾਂ ਦੀ ਵਧੀਆ ਸ਼ੁਰੂਆਤ ਕੀਤੀ ਪਰ ਇਸ ਤੋਂ ਬਾਅਦ ਉਸ ਨੇ 87 ਦੌੜਾਂ ਤੱਕ ਜਾਂਦੇ-ਜਾਂਦੇ ਉਸ ਨੇ ਪੰਜ ਵਿਕਟਾਂ ਗੁਆ ਦਿੱਤੀਆਂ। ਫਾਫ ਡੂ ਪਲੇਸਿਸ ਨੇ 29 ਅਤੇ ਅਨੁਜ ਰਾਵਤ ਨੇ 26 ਦੌੜਾਂ ਬਣਾਈਆਂ। ਵਿਰਾਟ ਕੋਹਲੀ ਪੰਜ ਦੌੜਾਂ ਬਣਾ ਕੇ ਆਊਟ ਹੋਏ। ਪੰਜ ਵਿਕਟਾਂ ਡਿੱਗਣ ਤੋਂ ਬਾਅਦ ਕਾਰਤਿਕ ਅਤੇ ਸ਼ਾਹਬਾਜ਼ ਨੇ ਮੋਰਚਾ ਸੰਭਾਲਿਆ। ਸ਼ਾਹਬਾਜ਼ ਨੇ 26 ਗੇਂਦਾਂ 'ਤੇ 45 ਦੌੜਾਂ ਵਿਚ 4 ਚੌਕੇ ਅਤੇ ਤਿੰਨ ਛੱਕੇ ਲਗਾਏ ਜਦਕਿ ਕਾਰਤਿਕ ਨੇ 23 ਗੇਂਦਾਂ 'ਤੇ 44 ਦੌੜਾਂ ਵਿਚ ਸੱਤ ਚੌਕੇ ਅਤੇ ਇਕ ਛੱਕਾ ਲਗਾਇਆ। ਹਰਸ਼ਲ ਪਟੇਲ ਨੇ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਜੇਤੂ ਛੱਕਾ ਲਗਾਇਆ। ਕਾਰਤਿਕ ਨੂੰ ਉਸਦੀ ਮੈਚ ਜੇਤੂ ਪਾਰੀ ਦੇ ਲਈ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ।

ਇਹ ਖ਼ਬਰ ਪੜ੍ਹੋ- ਅਦਾਕਾਰਾ ਪ੍ਰਿਅੰਕਾ ਜਾਵਲਕਾਰ ਦੀ ਫੋਟੋ 'ਤੇ ਵੈਂਕਟੇਸ਼ ਅਈਅਰ ਦਾ ਕੁਮੈਂਟ ਚਰਚਾ 'ਚ

PunjabKesari

ਪਲੇਇੰਗ ਇਲੈਵਨ-
ਰਾਜਸਥਾਨ ਰਾਇਲਜ਼ :- ਜੋਸ ਬਟਲਰ, ਯਸ਼ਸਵੀ ਜਾਇਸਵਾਲ, ਦੇਵਦੱਤ ਪਡੀਕਲ, ਸੰਜੂ ਸੈਮਸਨ (ਵਿਕਟੀਕਪਰ ਤੇ ਕਪਤਾਨ), ਸ਼ਿਮਰੋਨ ਹੇਟਮਾਇਰ, ਰਿਆਨ ਪਰਾਗ, ਰਵੀਚੰਦਰਨ ਅਸ਼ਵਿਨ, ਨਵਦੀਪ ਸੈਣੀ, ਟ੍ਰੇਂਟ ਬੋਲਟ, ਪ੍ਰਸਿੱਧ ਕ੍ਰਿਸ਼ਨ, ਯੁਜਵੇਂਦਰ ਚਾਹਲ।

ਰਾਇਲ ਚੈਲੰਜਰਜ਼ ਬੰਗਲੌਰ : ਫਾਫ ਡੂ ਪਲੇਸਿਸ (ਕਪਤਾਨ), ਅਨੁਜ ਰਾਵਤ, ਵਿਰਾਟ ਕੋਹਲੀ, ਦਿਨੇਸ਼ ਕਾਰਤਿਕ (ਵਿਕਟਕੀਪਰ), ਸ਼ੇਰਫਨੇ ਰਦਰਫੋਰਡ, ਸ਼ਾਹਬਾਜ਼ ਅਹਿਮਦ, ਵਨਿੰਦੂ ਹਸਾਰੰਗਾ, ਡੇਵਿਡ ਵਿਲੀ, ਹਰਸ਼ਲ ਪਟੇਲ, ਆਕਾਸ਼ ਦੀਪ, ਮੁਹੰਮਦ ਸਿਰਾਜ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News