ਰਾਜਸਥਾਨ ਦਾ ਟੀਚਾ 13 ਸਾਲ ਬਾਅਦ ਖਿਤਾਬ ਜਿੱਤਣਾ : ਬਟਲਰ

03/23/2022 9:28:03 PM

ਮੁੰਬਈ- ਰਾਜਸਥਾਨ ਰਾਇਲਸ ਦੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਸ਼ਨੀਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਖਿਤਾਬ ਲਈ ਪਿਛਲੇ 13 ਸਾਲਾਂ ਤੋਂ ਚਲੇ ਆ ਰਹੇ ਇੰਤਜ਼ਾਰ ਨੂੰ ਖਤਮ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਰਾਇਲਸ ਨੇ 2008 'ਚ ਪਹਿਲੇ ਆਈ. ਪੀ. ਐੱਲ. ਵਿਚ ਖਿਤਾਬ ਜਿੱਤਿਆ ਸੀ ਪਰ ਉਸ ਤੋਂ ਬਾਅਦ ਟੀਮ ਕਦੇ ਇਹ ਉਪਲੱਬਧੀ ਹਾਸਲ ਨਹੀਂ ਕਰ ਸਕੀ। ਉਸ ਨੇ ਆਈ. ਪੀ. ਐੱਲ. 2022 ਲਈ ਸੰਜੂ ਸੈਮਸਨ ਅਤੇ ਯਸ਼ਸਵੀ ਜੈਸਵਾਲ ਦੇ ਨਾਲ ਬਟਲਰ ਨੂੰ ਵੀ ਟੀਮ ਵਿਚ ਬਣਾਈ ਰੱਖਿਆ ਸੀ।

ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਜਡੇਜਾ ਫਿਰ ਤੋਂ ਬਣੇ ਨੰਬਰ 1 ਆਲਰਾਊਂਡਰ, ਵਿਰਾਟ ਆਪਣੇ ਸਥਾਨ 'ਤੇ ਬਰਕਰਾਰ
ਬਟਲਰ ਨੇ ਕਿਹਾ ਕਿ ਉਹ ਤਰੋਤਾਜ਼ਾ ਮਹਿਸੂਸ ਕਰ ਰਹੇ ਹਨ ਅਤੇ ਇਸ ਸਾਲ ਟੀਮ ਨੂੰ ਖਿਤਾਬ ਦਿਵਾਉਣ ਵਿਚ ਆਪਣਾ ਅਹਿਮ ਯੋਗਦਾਨ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ,‘‘ਤੁਸੀਂ ਜਿਸ ਟੀਮ ਨੂੰ ਜਾਣਦੇ ਹੋ, ਉਸ ਦੇ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ ਕਰਨਾ, ਨਵੀਂ ਟੀਮ ਗਠਿਤ ਕਰਨਾ ਅਸਲ ਵਿਚ ਰੋਮਾਂਚਕ ਹੈ। ਸਾਡਾ ਟੀਚਾ ਆਈ. ਪੀ. ਐੱਲ. ਜਿੱਤਣਾ ਹੈ ਤੇ ਮੈਂ ਉਸ ਵਿਚ ਯੋਗਦਾਨ ਦੇਣ ਲਈ ਇੰਤਜ਼ਾਰ ਨਹੀਂ ਕਰ ਸਕਦਾ। ਸਾਡੀ ਟੀਮ ਵਿਚ ਕਈ ਦਿੱਗਜ ਖਿਡਾਰੀ ਹਨ। ਅਸ਼ਵਿਨ ਅਤੇ ਯੁਜਵੇਂਦਰ ਚਾਹਲ ਦੁਨੀਆ ਦੇ 2 ਸਰਵਸ੍ਰੇਸ਼ਠ ਸਪਿਨਰ ਹਨ। ਸਾਡੇ ਕੋਲ ਬਹੁਤ ਵਧੀਆ ਤੇਜ਼ ਗੇਂਦਬਾਜ਼ੀ ਹਮਲਾਵਰ ਹਨ। ਮੈਨੂੰ ਲੱਗਦਾ ਹੈ ਕਿ ਇਹ ਅਸਲ ਵਿਚ ਰੋਮਾਂਚਕ ਹੈ। ਰਾਇਲਸ ਇਸ ਸਾਲ ਆਪਣਾ ਪਹਿਲਾ ਮੈਚ 29 ਮਾਰਚ ਨੂੰ ਪੁਣੇ ਵਿਚ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਖੇਡੇਗਾ।

ਇਹ ਖ਼ਬਰ ਪੜ੍ਹੋ- PAK v AUS : ਪਾਕਿ 268 ਦੌੜਾਂ 'ਤੇ ਢੇਰ, ਪੈਟ ਕਮਿੰਸ ਨੇ ਬਣਾਇਆ ਇਹ ਰਿਕਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh