IPL 2022 : ਬਟਲਰ ਦਾ ਅਰਧ ਸੈਂਕੜਾ, ਰਾਜਸਥਾਨ ਨੇ ਮੁੰਬਈ ਨੂੰ ਦਿੱਤਾ 159 ਦੌੜਾਂ ਦਾ ਟੀਚਾ

04/30/2022 9:23:50 PM

ਮੁੰਬਈ- ਜੋਸ ਬਟਲਰ ਦੀਆਂ 67 ਦੌੜਾਂ ਦੀ ਤੂਫਾਨੀ ਪਾਰੀ ਨਾਲ ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਦੇ ਵਿਰੁੱਧ ਆਈ. ਪੀ. ਐੱਲ. ਮੁਕਾਬਲੇ ਵਿਚ ਸ਼ਨੀਵਾਰ ਨੂੰ 20 ਓਵਰਾਂ ਵਿਚ 6 ਵਿਕਟਾਂ 'ਤੇ 158 ਦੌੜਾਂ ਬਣਾਈਆਂ। ਰਾਜਸਥਾਨ ਨੇ ਵਿਚਾਲੇ ਦੇ ਓਵਰਾਂ ਵਿਚ ਜ਼ਿਆਦਾ ਵਿਕਟਾਂ ਨਹੀਂ ਗੁਆਈਆਂ ਪਰ ਉਹ ਆਪਣੀ ਪਾਰੀ ਨੂੰ ਠੀਕ ਤਰੀਕੇ ਨਾਲ ਖਤਮ ਨਹੀਂ ਕਰ ਸਕਿਆ। ਬਟਲਰ ਨੇ ਇਕ ਹੋਰ ਵਧੀਆ ਪਾਰੀ ਖੇਡੀ। ਨਾਲ ਹੀ ਅੰਤ ਵਿਚ ਅਸ਼ਵਿਨ ਨੇ ਵੀ ਵਧੀਆ ਬੱਲੇਬਾਜ਼ੀ ਕੀਤੀ। ਪਿੱਚ 'ਤੇ ਗੇਂਦ ਸ਼ਾਇਦ ਬੱਲੇ 'ਤੇ ਥੋੜੀ ਹੌਲੀ ਆ ਰਹੀ ਹੈ।

ਇਹ ਵੀ ਪੜ੍ਹੋ : ਗਾਂਗੁਲੀ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ, ਸਟੇਡੀਅਮ ਲਈ ਬਦਲਵੀਂ ਜ਼ਮੀਨ ਦੇਣ ਦੀ ਕੀਤੀ ਮੰਗ
ਬਟਲਰ ਨੇ 16ਵੇਂ ਵਿਚ ਰਿਤਿਕ ਸ਼ੌਕੀਨ ਦੀ ਗੇਂਦਾਂ 'ਤੇ ਲਗਾਤਾਰ ਚਾਰ ਛੱਕੇ ਮਾਰੇ ਪਰ ਇਸ ਓਵਰ ਦੀ ਆਖਰੀ ਗੇਂਦ 'ਤੇ ਕੈਚ ਆਊਟ ਹੋ ਗਏ। ਬਟਲਰ ਨੇ 52 ਗੇਂਦਾਂ 'ਤੇ 67 ਦੌੜਾਂ ਵਿਚ ਪੰਜ ਚੌਕਿਆਂ ਅਤੇ ਚਾਰ ਛੱਕੇ ਲਗਾਏ। ਦੇਵਦੱਤ ਪਡੀਕੱਲ ਨੇ 15 ਅਤੇ ਕਪਤਾਨ ਸੰਜੂ ਸੈਮਸਨ ਨੇ ਵੀ 16 ਦੌੜਾਂ ਬਣਾਈਆਂ। ਡੇਰਿਲ ਮਿਸ਼ੇਲ ਨੇ 20 ਗੇਂਦਾਂ ਵਿਚ 17 ਦੌੜਾਂ ਦਾ ਯੋਗਦਾਨ ਦਿੱਤਾ। ਹੇਠਲੇ ਕ੍ਰਮ ਵਿਚ ਰਵੀਚੰਦਰਨ ਅਸ਼ਵਿਨ ਨੇ ਆਪਮੇ ਹੱਥ ਖੋਲਦੇ ਹੋਏ 9 ਗੇਂਦਾਂ ਵਿਚ ਤਿੰਨ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 21 ਦੌੜਾਂ ਬਣਾਈਆਂ। ਸ਼ਿਮਰੋਨ ਹਿੱਟਮਾਇਰ ਨੇ 14 ਗੇਂਦਾਂ ਖੇਡੀਆਂ ਪਰ ਅਜੇਤੂ 6 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : NBA ਸਟਾਰ ਖਿਡਾਰੀ ਡਵਾਈਟ ਹੋਵਾਰਡ ਪੁੱਜੇ ਵਾਰਾਣਸੀ, ਗੰਗਾ ਦੀ ਆਰਤੀ ਵੇਖਕੇ ਮੱਥੇ 'ਤੇ ਲਾਇਆ ਚੰਦਨ

ਪਲੇਇੰਗ ਇਲੈਵਨ :-

ਰਾਜਸਥਾਨ ਰਾਇਲਜ਼ :- ਜੋਸ ਬਟਲਰ, ਦੇਵਦੱਤ ਪਡੀਕੱਲ, ਸੰਜੂ ਸੈਮਸਨ (ਕਪਤਾਨ, ਵਿਕਟਕੀਪਰ), ਰਾਸੀ ਵੈਨ ਡੇਰ ਡੁਸੇਨ, ਸ਼ਿਮਰੋਨ ਹਿੱਟਮਾਇਰ, ਰਵੀਚੰਦਰਨ ਅਸ਼ਵਿਨ, ਰੀਆਨ ਪਰਾਗ, ਟ੍ਰੇਂਟ ਬੋਲਟ, ਯੁਜਵੇਂਦਰ ਚਾਹਲ, ਕੁਲਦੀਪ ਸੇਨ, ਪ੍ਰਸਿੱਧ ਕ੍ਰਿਸ਼ਣਾ।

ਮੁੰਬਈ ਇੰਡੀਅਨਜ਼ :- ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਡੇਵਾਲਡ ਬ੍ਰੇਵਿਸ, ਤਿਲਕ ਵਰਮਾ, ਕੀਰੋਨ ਪੋਲਾਰਡ, ਫੈਬੀਅਨ ਐਲਨ, ਮੁਰੂਗਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਟਾਈਮਲ ਮਿਲਸ, ਜੈਦੇਵ ਉਨਾਦਕਟ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Gurdeep Singh

This news is Content Editor Gurdeep Singh