IPL 2022 : ਰਾਜਸਥਾਨ ਨੇ ਲਖਨਊ ਨੂੰ 3 ਦੌੜਾਂ ਨਾਲ ਹਰਾਇਆ

04/10/2022 11:35:53 PM

ਮੁੰਬਈ- ਸ਼ਿਮਰੋਨ ਹਿੱਟਮਾਇਰ ਦੀ ਅਜੇਤੂ 59 ਦੌੜਾਂ ਦੀ ਆਤਸ਼ੀ ਪਾਰੀ ਅਤੇ ਯੁਜਵੇਂਦਰ ਚਾਹਲ (41 ਦੌੜਾਂ 'ਤੇ ਚਾਰ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਰਾਜਸਥਾਨ ਰਾਇਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਐਤਵਾਰ ਨੂੰ ਆਈ. ਪੀ. ਐੱਲ. ਦੇ ਰੋਮਾਂਚਕ ਮੁਕਾਬਲੇ ਵਿਚ ਤਿੰਨ ਦੌੜਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ 20 ਓਵਰ ਵਿਚ 6 ਵਿਕਟਾਂ 'ਤੇ 165 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਟੀਮ ਅੱਠ ਵਿਕਟਾਂ 'ਤੇ 162 ਦੌੜਾਂ ਹੀ ਬਣਾ ਸਕੀ। ਰਾਜਸਥਾਨ ਨੇ ਚਾਰ ਮੈਚਾਂ ਵਿਚ ਤੀਜੀ ਜਿੱਤ ਦਰਜ ਕੀਤੀ ਜਦਕਿ ਲਖਨਊ ਨੂੰ ਪੰਜ ਮੈਚਾਂ ਵਿਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਖ਼ਬਰ ਪੜ੍ਹੋ- PCB ਪ੍ਰਮੁੱਖ ਅਹੁਦੇ ਤੋਂ ਅਸਤੀਫੇ ਦੇਣ 'ਤੇ ਵਿਚਾਰ ਕਰ ਰਹੇ ਹਨ ਰਮੀਜ਼ : ਸੂਤਰ
ਹਿੱਟਮਾਇਰ ਨੇ 14 ਦੌੜਾਂ ਦੇ ਨਿਜੀ ਸਕੋਰ 'ਤੇ ਕਰੁਣਾਲ ਪੰਡਯਾ ਦੇ ਹੱਥੋਂ ਮਿਲੇ ਜੀਵਨਦਾਨ ਦਾ ਪੂਰਾ ਫਾਇਦਾ ਚੁੱਕਦੇ ਹੋਏ 36 ਗੇਂਦਾਂ 'ਤੇ ਇਕ ਚੌਕੇ ਅਤੇ ਇਕ 6 ਛੱਕਿਆਂ ਦੀ ਮਦਦ ਨਾਲ ਅਜੇਤੂ 59 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਰਵੀਚੰਦਰਨ ਅਸ਼ਵਿਨ ਨੇ 23 ਗੇਂਦਾਂ 'ਤੇ 2 ਛੱਕਿਆਂ ਦੀ ਮਦਦ ਨਾਲ 28 ਦੌੜਾਂ ਬਮਾ ਕੇ ਹਿੱਟਮਾਇਕ ਦਾ ਵਧੀਆ ਸਾਥ ਮਿਲਿਆ। ਪਡੀਕਲ ਨੇ 29 ਗੇਂਦਾਂ ਵਿਚ ਚਾਰ ਚੌਕਿਆਂ ਦੀ ਮਦਦ ਨਾਲ 29 ਦੌੜਾਂ ਬਣਾਈਆਂ। ਹਿੱਟਮਾਇਰ ਅਤੇ ਅਸ਼ਵਿਨ ਨੇ 5ਵੇਂ ਵਿਕਟ ਦੇ ਲਈ 68 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਅਸ਼ਵਿਨ 17ਵੇਂ ਓਵਰ ਦੀ ਦੂਜੀ ਗੇਂਦ 'ਤੇ ਰਿਟਾਇਰ ਆਊਟ ਹੋਏ। ਨਵੇਂ ਬੱਲੇਬਾਜ਼ ਰਿਆਨ ਪਯਾਗ ਨੇ 8 ਦੌੜਾਂ ਵਿਚ ਜੇਸਨ ਹੋਲਡਰ 'ਤੇ ਇਕ ਛੱਕਾ ਲਗਾਇਆ। ਇਸ ਪਾਰੀ ਵਿਚ ਜੇਕਰ ਕੁਝ ਕਹਿਣ ਦੇ ਲਈ ਹੈ ਤਾਂ ਬਸ ਹਿੱਟਮਾਇਰ ਦੇ ਬਾਰੇ ਵਿਚ ਕੀ ਸ਼ਾਨਦਾਰ ਬੈਟ ਸਵਿੰਗ ਹੈ, ਉਸ ਦੇ ਕੋਲ, ਅੱਜ ਇਹ ਪਾਰੀ ਹੋਰ ਵੀ ਖਾਸ ਹੋ ਜਾਂਦੀ ਹੈ, ਅਜਿਹਾ ਇਸ ਵਜ੍ਹਾ ਨਾਲ ਕਿਉਂਕਿ 67 ਦੌੜਾਂ 'ਤੇ ਚਾਰ ਵਿਕਟਾਂ ਗੁਆ ਕੇ ਰਾਜਸਥਾਨ ਦੀ ਟੀਮ ਮੁਸ਼ਕਿਲਾਂ ਵਿਚ ਸੀ। ਉਨ੍ਹਾਂ ਨੇ ਅਜਿਹੇ ਸਮੇਂ 'ਤੇ ਆਪਣੇ ਖੇਡ ਨਾਲ ਟਿਕ ਕੇ ਖੇਡਣਾ ਸ਼ੁਰੂ ਕੀਤਾ ਅਤੇ ਅਸ਼ਵਿਨ ਦੇ ਨਾਲ ਪਾਰੀ ਨੂੰ ਅੱਗੇ ਵਧਾਇਆ, ਜਿਵੇਂ ਹੀ ਡੈੱਥ ਓਵਰ ਸ਼ੁਰੂ ਹੋਏ ਹਿੱਟਮਾਇਰ ਨੇ ਛੱਕਿਆਂ ਦੀ ਬਰਸਾਤ ਕਰ ਦਿੱਤੀ ਅਤੇ ਇਹੀ ਵਜ੍ਹਾ ਰਹੀ ਕਿ ਰਾਜਸਥਾਨ 165 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ।

ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ  ਕੀਤਾ 217 ਦੌੜਾਂ 'ਤੇ ਢੇਰ


ਪਲੇਇੰਗ ਇੰਲੈਵਨ-
ਰਾਜਸਥਾਨ ਰਾਇਲਜ਼ :-
ਜੋਸ ਬਟਲਰ, ਯਸ਼ਸਵੀ ਜਾਇਸਵਾਲ/ਦੇਵਦੱਤ ਪਡੀਕੱਲ, ਸੰਜੂ ਸੈਮਸਨ (ਕਪਤਾਨ ਤੇ ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਜਿੰਮੀ ਨੀਸ਼ਮ, ਨਵਦੀਪ ਸੈਣੀ, ਟ੍ਰੇਂਟ ਬੋਲਟ, ਪ੍ਰਸਿੱਧ ਕ੍ਰਿਸ਼ਣਾ, ਯੁਜਵੇਂਦਰ ਚਾਹਲ।

ਲਖਨਊ ਸੁਪਰ ਜਾਇੰਟਸ :- ਕੇ. ਐੱਲ. ਰਾਹੁਲ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਐਵਿਨ ਲੁਈਸ ,ਦੀਪਕ ਹੁੱਡਾ, ਆਯੁਸ਼ ਬਡੋਨੀ, ਕਰੁਣਾਲ ਪੰਡਯਾ, ਜੇਸਨ ਹੋਲਡਰ, ਕ੍ਰਿਸ਼ਣੱਪਾ ਗੌਤਮ, ਐਂਡ੍ਰਿਊ ਟਾਏ, ਰਵੀ ਬਿਸ਼ਨੋਈ, ਆਵੇਸ਼ ਖ਼ਾਨ।


ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh