IPL 2022 : ਬਟਲਰ ਦਾ ਸੈਂਕੜਾ, ਰਾਜਸਥਾਨ ਨੇ ਕੋਲਕਾਤਾ ਨੂੰ ਦਿੱਤਾ 218 ਦੌੜਾਂ ਦਾ ਟੀਚਾ

04/18/2022 9:26:55 PM

ਮੁੰਬਈ- ਜ਼ਬਰਦਸਤ ਫਾਰਮ 'ਚ ਚੱਲ ਰਹੇ ਜੋਸ ਬਟਲਰ (103) ਦੇ ਆਈ. ਪੀ. ਐੱਲ. ਦੇ ਇਸ ਸੈਸ਼ਨ ਦੇ ਦੂਜੇ ਸੈਂਕੜੇ ਦੀ ਮਦਦ ਨਾਲ ਰਾਜਸਥਾਨ ਰਾਇਲਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਆਈ. ਪੀ. ਐੱਲ. ਮੁਕਾਬਲੇ ਵਿਚ ਸੋਮਵਾਰ ਨੂੰ 20 ਓਵਰਾਂ 'ਚ ਪੰਜ ਵਿਕਟਾਂ 'ਤੇ 217 ਦੌੜਾਂ ਬਣਾ ਕੇ ਮਜ਼ਬੂਤ ਸਕੋਰ ਬਣਾ ਲਿਆ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ। ਬਟਲਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਇਸ ਆਈ. ਪੀ. ਐੱਲ. ਦਾ ਆਪਣਾ ਦੂਜਾ ਸੈਂਕੜਾ ਲਗਾਇਆ। ਬਟਲਰ ਨੇ 61 ਗੇਂਦਾਂ ਵਿਚ 9 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ।

ਇਹ ਖ਼ਬਰ ਪੜ੍ਹੋ- Ash Barty ਦੇ ਸੰਨਿਆਸ ਕਾਰਨ ਆਸਟਰੇਲੀਆਈ ਟੈਨਿਸ ਨੂੰ ਲੱਖਾਂ ਡਾਲਰ ਦਾ ਘਾਟਾ
ਬਟਲਰ 17ਵੇਂ ਓਵਰ ਦੀ ਚੌਥੀ ਗੇਂਦ 'ਤੇ 183 ਦੇ ਸਕੋਰ 'ਤੇ ਆਊਟ ਹੋਏ। ਦੇਵਦੱਤ ਪਡੀਕਲ ਨੇ 18 ਗੇਂਦਾਂ 'ਤੇ 24 ਦੌੜਾਂ ਬਣਾਈਆਂ ਜਦਕਿ ਕਪਤਾਨ ਸੰਜੂ ਸੈਮਸਨ ਨੇ 19 ਗੇਂਦਾਂ ਵਿਚ ਤਿੰਨ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ। ਬਟਲਰ ਨੇ ਪਡੀਕਲ ਦੇ ਨਾਲ ਓਪਨਿੰਗ ਸਾਂਝੇਦਾਰੀ ਵਿਚ 97 ਦੌੜਾਂ, ਸੈਮਸਨ ਦੇ ਨਾਲ ਦੂਜੇ ਵਿਕਟ ਦੇ ਲਈ 67 ਦੌੜਾਂ ਅਤੇ ਸ਼ਿਮਰੋਨ ਹਿੱਟਮਾਇਰ ਦੇ ਨਾਲ ਤੀਜੇ ਵਿਕਟ ਦੇ ਲ਼ਈ 29 ਦੌੜਾਂ ਜੋੜੀਆਂ। ਹਿੱਟਮਾਇਰ ਨੇ ਆਖਰੀ ਓਵਰ ਵਿਚ ਹਮਵਤਨ ਆਂਦ੍ਰੇ ਰਸੇਲ ਦੀ ਗੇਂਦ 'ਤੇ 2 ਛੱਕੇ ਅਤੇ ਇਕ ਚੌਕੇ ਸਮੇਤ 18 ਦੌੜਾਂ ਤੋਂ ਇਲਾਵਾ ਅਜੇਤੂ 26 ਦੌੜਾਂ ਬਣਾਈਆਂ।

ਇਹ ਖ਼ਬਰ ਪੜ੍ਹੋ- ਪੰਜਾਬ ਦੇ ਵਿਰੁੱਧ ਭੁਵਨੇਸ਼ਵਰ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਗੇਂਦਬਾਜ਼ਾਂ ਨੂੰ ਛੱਡਿਆ ਪਿੱਛੇ

ਪਲੇਇੰਗ ਇੰਲੈਵਨ-
ਰਾਜਸਥਾਨ ਰਾਇਲਜ਼ :-
ਜੋਸ ਬਟਲਰ, ਯਸ਼ਸਵੀ ਜਾਇਸਵਾਲ/ਦੇਵਦੱਤ ਪਡੀਕੱਲ, ਸੰਜੂ ਸੈਮਸਨ (ਕਪਤਾਨ ਤੇ ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਜਿੰਮੀ ਨੀਸ਼ਮ, ਨਵਦੀਪ ਸੈਣੀ, ਟ੍ਰੇਂਟ ਬੋਲਟ, ਪ੍ਰਸਿੱਧ ਕ੍ਰਿਸ਼ਣਾ, ਯੁਜਵੇਂਦਰ ਚਾਹਲ।

ਕੋਲਕਾਤਾ ਨਾਈਟ ਰਾਈਡਰਜ਼ :- ਆਰੋਨ ਫਿੰਚ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ,ਆਂਦਰੇ ਰਸੇਲ,ਸ਼ੇਲਡਨ ਜੈਕਸਨ (ਵਿਕੇਟਕੀਪਰ), ਪੈਟ ਕਮਿੰਸ, ਉਮੇਸ਼ ਯਾਦਵ, ਸੁਨੀਲ ਨਰੇਨ, ਅਮਨ ਹਕੀਮ ਖਾਨ, ਵਰੁਣ ਚੱਕਰਵਰਤੀ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh