IPL 2022 : ਦਿੱਲੀ ਨੇ ਰਾਜਸਥਾਨ ਨੂੰ 8 ਵਿਕਟਾਂ ਨਾਲ ਹਰਾਇਆ

05/11/2022 11:09:18 PM

ਮੁੰਬਈ- ਮਿਸ਼ੇਲ ਮਾਰਸ਼ (89) ਅਤੇ ਡੇਵਿਡ ਵਾਰਨਰ (52) ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ ਦਿੱਲੀ ਕੈਪੀਟਲਸ ਨੇ ਬੁੱਧਵਾਰ ਨੂੰ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਪਲੇਅ ਆਫ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਰਾਜਸਥਾਨ ਨੇ ਦਿੱਲੀ ਨੂੰ 20 ਓਵਰਾਂ ਵਿਚ 161 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਰਿਸ਼ਭ ਪੰਤ ਦੀ ਟੀਮ ਨੇ 11 ਗੇਂਦਾਂ ਰਹਿੰਦੇ ਹੀ ਹਾਸਲ ਕਰ ਲਿਆ। ਆਪਣੇ ਪਿਛਲੇ ਮੈਚ ਵਿਚ ਚੇਨਈ ਸੁਪਰ ਕਿੰਗਜ਼ ਤੋਂ 91 ਦੌੜਾਂ ਨਾਲ ਹਾਰ ਕੇ ਆਈ ਦਿੱਲੀ ਨੇ ਪਾਰੀ ਦੀ ਦੂਜੀ ਗੇਂਦ 'ਤੇ ਸਲਾਮੀ ਬੱਲੇਬਾਜ਼ ਸ਼੍ਰੀਕਰ ਭਾਰਤ ਨੂੰ ਜ਼ੀਰੋ 'ਤੇ ਹੀ ਖੋਹ ਦਿੱਤਾ। ਇਸ ਦੇ ਬਾਵਜੂਦ ਆਸਟਰੇਲੀਆ ਦੇ ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਨੇ ਦੂਜੇ ਵਿਕਟ ਦੇ ਲਈ 144 ਦੌੜਾਂ ਦੀ ਸਾਂਝੇਦਾਰੀ ਕਰ ਟੀਮ ਨੂੰ ਜਿੱਤ ਦਿਵਾਈ। ਇਸ ਜਿੱਤ ਦੇ ਨਾਲ ਦਿੱਲੀ ਦੇ 12 ਪੁਆਇੰਟ ਹੋ ਗਏ ਹਨ ਜਦਕਿ ਰਾਜਸਥਾਨ 14 ਪੁਆਇੰਟ 'ਤੇ ਬਰਕਰਾਰ ਹੈ। ਦੋਵੇਂ ਟੀਮਾਂ ਪੁਆਇੰਟਸ ਟੇਬਲ 'ਤੇ ਆਫਣੇ ਪੁਰਾਣੇ ਸਥਾਨਾ 'ਤੇ ਬਰਕਰਾਰ ਹੈ। ਹੁਣ ਤੱਕ ਸਿਰਫ ਹਾਰਦਿਕ ਪੰਡਯਾ ਦੀ ਗੁਜਰਾਤ ਟਾਇਟਨਸ ਨੇ ਪਲੇਅ ਆਫ ਵਿਚ ਜਗ੍ਹਾ ਬਣਾਈ ਹੈ।

ਇਹ ਖ਼ਬਰ ਪੜ੍ਹੋ- 2023 'ਚ ਵਨ ਡੇ ਤੇ ਟੀ20 ਸੀਰੀਜ਼ ਲਈ ਆਸਟਰੇਲੀਆ ਦੀ ਮੇਜ਼ਬਾਨੀ ਕਰੇਗਾ ਦੱਖਣੀ ਅਫਰੀਕਾ
ਰਾਜਸਥਾਨ ਦੇ ਸਲਾਮੀ ਬੱਲੇਬਾਜ਼ ਜਾਸ ਬਟਲਰ ਨੇ 7 (11) ਦੌੜਾ ਬਣਾਈਆਂ। ਦੂਜੇ ਸਲਾਮੀ ਬੱਲੇਬਾਜ਼ ਯਸ਼ਲਵੀ ਵੀ ਪਾਰੀ ਦੇ 8ਵੇਂ ਓਵਰ ਵਿਚ 19 ਗੇਂਦਾਂ 'ਤੇ 19 ਦੌੜਾਂ ਬਣਾ ਕੇ ਆਊਟ ਹੋ ਗਏ। ਆਲਰਾਊਂਡਰ ਰਵੀਚੰਦਰਨ ਅਸ਼ਵਿਨ ਨੇ ਅਰਧ ਸੈਂਕੜਾ ਲਗਾ ਕੇ ਰਾਜਸਥਾਨ ਦੀ ਪਾਰੀ ਨੂੰ ਸੰਤੁਲਨ ਪ੍ਰਦਾਨ ਕੀਤਾ, ਹਾਲਾਂਕਿ ਵਿਚਾਲੇ ਦੇ ਓਵਰਾਂ ਵਿਚ ਰਾਜਸਥਾਨ ਨੇ ਤੇਜ਼ੀ ਨਾਲ ਵਿਕਟਾ ਗੁਆਈਆਂ ਅਤੇ ਦੇਵਦੱਤ ਪੱਡੀਕਲ ਦੇ 48 ਦੌੜਾਂ ਦੀ ਬਦੌਲਤ ਉਹ ਆਪਣੇ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ 'ਤੇ 160 ਦੌੜਾਂ ਹੀ ਬਣਾ ਸਕੇ। ਦਿੱਲੀ ਦੇ ਲਈ ਸਕਾਰੀਆ ਨੇ ਆਪਣੇ ਚਾਰ ਓਵਰਾਂ ਵਿਚ 23 ਦੌੜਾਂ 'ਤੇ 2 ਵਿਕਟਾਂ ਲਈ ਜਦਕਿ ਮਾਰਸ਼ ਨੇ ਸਿਰਫ ਤਿੰਨ ਓਵਰ ਸੁੱਟ ਕੇ 2 ਵਿਕਟਾਂ ਦੇ ਬਦਲਵੇ 25 ਦੌੜਾਂ ਦਿੱਤੀਆਂ। 2 ਵਿਕਟ ਹਾਸਲ ਕਰਨ ਵਾਲੇ ਐਨਰਿਕ ਥੋੜੇ ਮਹਿੰਗੇ ਸਾਬਤ ਹੋਏ ਤੇ ਉਨ੍ਹਾਂ ਨੇ ਆਪਣੇ ਚਾਰ ਓਵਰਾਂ ਵਿਚ 39 ਦੌੜਾਂ ਦਿੱਤੀਆਂ। ਇਸ ਤੋਂ ਇਲਾਵਾ ਦੇਵਦੱਤ ਪੱਡੀਕਲ ਨੇ 48 (30), ਯਸ਼ਸਵੀ ਨੇ 19 (19) ਅਤੇ ਰੈਸੀ ਵਾਨ ਦਰ ਦੁਸੇਂ ਨੇ 12 (10) ਦੌੜਾਂ ਬਣਾਈਆਂ। ਕਪਤਾਨ ਸੰਜੂ ਸੈਮਸਨ, ਬਟਲਰ ਅਤੇ ਰਿਆਨ ਪਰਾਗ ਦੋਹਰੇ ਅੰਕੜੇ ਨੂੰ ਪਾਰ ਨਹੀਂ ਕਰ ਸਕੇ।

ਇਹ ਖ਼ਬਰ ਪੜ੍ਹੋ- ਰਾਸ਼ਿਦ ਖਾਨ ਦੀ ਟੀ20 ਕ੍ਰਿਕਟ 'ਚ ਵੱਡੀ ਉਪਲੱਬਧੀ, ਅਜਿਹਾ ਕਰਨ ਵਾਲੇ ਸਿਰਫ ਦੂਜੇ ਸਪਿਨਰ


ਸੰਭਾਵਿਤ ਪਲੇਇੰਗ 11:-
ਰਾਜਸਥਾਨ ਰਾਇਲਜ਼ :-
ਜੋਸ ਬਟਲਰ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਕਪਤਾਨ ਤੇ ਵਿਕਟਕੀਪਰ), ਦੇਵਦੱਤ ਪਡੀਕਲ, ਰੀਆਨ ਪਰਾਗ, ਜਿੰਮੀ ਨੀਸ਼ਮ/ਰਾਸੀ ਵੈਨ ਡੇਰ ਡੁਸੇਨ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਪ੍ਰਸਿੱਧ ਕ੍ਰਿਸ਼ਣਾ, ਯੁਜਵੇਂਦਰ ਚਾਹਲ, ਕੁਲਦੀਪ ਸੇਨ।

ਦਿੱਲੀ ਕੈਪੀਟਲਸ :- ਡੇਵਿਡ ਵਾਰਨਰ, ਸ਼੍ਰੀਕਰ ਭਾਰਤ, ਮਿਸ਼ੇਲ ਮਾਰਸ਼, ਰਿਸ਼ਭ ਪੰਤ (ਕਪਤਾਨ ਤੇ ਵਿਕਟਕੀਪਰ), ਰੋਵਮੈਨ ਪਾਵੇਲ, ਅਕਸ਼ਰ ਪਟੇਲ, ਰਿਪਲ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਖਲੀਲ ਅਹਿਮਦ, ਐਨਰਿਕ ਨਾਰਤਜੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Gurdeep Singh

This news is Content Editor Gurdeep Singh