ਰੈਨਾ ਨੇ ਲਗਾਇਆ IPL ਕਰੀਅਰ ਦਾ 37ਵਾਂ ਅਰਧ ਸੈਂਕੜਾ, ਹਰ ਸੀਜ਼ਨ ''ਚ 300+ ਦੌੜਾਂ ਵੀ ਪੂਰੀਆਂ

05/02/2019 1:22:56 AM

ਜਲੰਧਰ- ਦਿੱਲੀ ਕੈਪੀਟਲਸ ਵਿਰੁੱਧ ਖੇਡੇ ਗਏ ਮੈਚ ਦੇ ਦੌਰਾਨ ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਸੁਰੇਸ਼ ਰੈਨਾ ਆਪਣੇ ਵੱਖਰੇ ਰੰਗ 'ਚ ਦਿਖੇ। ਸ਼ੁਰੂਆਤ ਖਰਾਬ ਹੋਣ ਦੇ ਬਾਵਜੂਦ ਰੈਨਾ ਨੇ ਆਪਣਾ ਸ਼ਾਨਦਾਰ ਖੇਡ ਖੇਡਿਆ ਤੇ ਦਰਸ਼ਕਾਂ ਨੂੰ ਲੰਮੇ-ਲੰਮੇ ਚੌਕੇ-ਛੱਕੇ ਲਗਾ ਕੇ ਮਨੋਰੰਜਨ ਕੀਤਾ। ਰੈਨਾ ਨੇ ਇਸ ਦੌਰਾਨ ਆਪਣੇ ਆਈ. ਪੀ. ਐੱਲ. ਕਰੀਅਰ ਦਾ 37ਵਾਂ ਅਰਧ ਸੈਂਕੜਾ ਲਗਾਇਆ। ਰੈਨਾ ਨੇ ਇਸ ਦੇ ਨਾਲ ਹੀ ਧਵਨ ਦੀ ਬਰਾਬਰੀ ਕਰ ਲਈ ਹੈ। ਦੇਖੋਂ ਰਿਕਾਰਡ—
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ


44 ਡੇਵਿਡ ਵਾਰਨਰ, ਹੈਦਰਾਬਾਦ
37 ਸ਼ਿਖਰ ਧਵਨ, ਦਿੱਲੀ ਕੈਪੀਟਲਸ
37 ਸੁਰੇਸ਼ ਰੈਨਾ, ਚੇਨਈ ਸੁਪਰ ਕਿੰਗਜ਼
36 ਗੌਤਮ ਗੰਭੀਰ, ਦਿੱਲੀ-ਕੋਲਕਾਤਾ
36 ਵਿਰਾਟ ਕੋਹਲੀ, ਆਰ. ਸੀ. ਬੀ. 
ਰੈਨਾ ਹਰ ਸੀਜ਼ਨ 'ਚ ਬਣਾਉਣਦੇ ਹਨ 300+ ਦੌੜਾਂ


ਸੁਰੇਸ਼ ਰੈਨਾ ਦੇ ਨਾਂ 'ਤੇ ਆਈ. ਪੀ. ਐੱਲ. ਦੇ ਹਰ ਸੀਜ਼ਨ 'ਚ 300+ ਸਕੋਰ ਬਣਾਉਣ ਦਾ ਰਿਕਾਰਡ ਹੈ। ਇਸ ਦੀ ਸ਼ੁਰੂਆਤ 2008 'ਚ ਹੋਈ ਸੀ। ਦੇਖੋਂ ਰਿਕਾਰਡ— 
2008 : 421
2009 : 434
2010 : 520 
2011 : 438
2012 : 441
2013 : 548
2014 : 523
2015 : 374
2016 : 399
2017 : 442
2018 : 445
2019 : 306 (ਅਜੇ ਜਾਰੀ)
ਛੱਕੇ ਲਗਾਉਣ ਦੇ ਮਾਮਲੇ 'ਚ ਆਏ ਓਵਰਆਲ ਪੰਜਵੇਂ ਸਥਾਨ 'ਤੇ


324 ਕ੍ਰਿਸ ਗੇਲ, ਕਿੰਗਸ ਇਲੈਵਨ ਪੰਜਾਬ
212 ਡਿਵੀਲੀਅਰਸ, ਆਰ. ਸੀ. ਬੀ.
206 ਮਹਿੰਦਰ ਸਿੰਘ ਧੋਨੀ, ਚੇਨਈ ਸੁਪਰ ਕਿੰਗਜ਼
193 ਰੋਹਿਤ ਸ਼ਰਮਾ, ਮੁੰਬਈ ਇੰਡੀਅਨਜ਼
192 ਸੁਰੇਸ਼ ਰੈਨਾ, ਚੇਨਈ ਸੁਪਰ ਕਿੰਗਜ਼

Gurdeep Singh

This news is Content Editor Gurdeep Singh