INDvsSA 2nd T20i : ਮੈਚ ''ਚ ਮੀਂਹ ਨੇ ਪਾਇਆ ਅੜਿੱਕਾ, ਭਾਰਤੀ ਪਾਰੀ ਦੇ ਆਖ਼ਰੀ ਓਵਰ ''ਚ ਰੁਕੀ ਖੇਡ

12/12/2023 10:28:06 PM

ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ 3 ਟੀ-20 ਮੈਚਾਂ ਦੀ ਲੜੀ ਦਾ ਦੂਜਾ ਮੈਚ ਦੱਖਣੀ ਅਫਰੀਕਾ ਦੇ ਸੇਂਟ ਜਾਰਜ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ, ਜਿੱਥੇ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤ ਦੀ ਪਾਰੀ ਦੇ ਆਖ਼ਰੀ ਓਵਰ 'ਚ ਅਚਾਨਕ ਮੀਂਹ ਆ ਗਿਆ ਤੇ ਮੈਚ ਨੂੰ ਰੋਕਣਾ ਪੈ ਗਿਆ। 

ਇਸ ਤੋਂ ਪਹਿਲਾਂ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਦੋਵੇਂ ਓਪਨਰ ਜਾਇਸਵਾਲ ਅਤੇ ਸ਼ੁਭਮਨ ਗਿੱਲ 0 ਦੇ ਨਿਜੀ ਸਕੋਰ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਤਿਲਕ ਵਰਮਾ ਨੇ ਕੁਝ ਸ਼ਾਨਦਾਰ ਸ਼ਾਟ ਖੇਡੇ ਅਤੇ 29 ਦੌੜਾਂ ਬਣਾ ਕੇ ਆਊਟ ਹੋ ਗਿਆ। ਕਪਤਾਨ ਸੂਰਿਆਕੁਮਾਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ 30 ਗੇਂਦਾਂ 'ਚ ਅਰਧ ਸੈਂਕੜਾ ਪੂਰਾ ਕੀਤਾ ਤੇ 56 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਫਿਨਿਸ਼ਰ ਦੀ ਭੂਮਿਕਾ ਨਿਭਾ ਰਹੇ ਰਿੰਕੂ ਸਿੰਘ ਨੇ ਭਾਰਤੀ ਪਾਰੀ ਨੂੰ ਸੰਭਾਲਿਆ ਤੇ ਆਪਣਾ ਸ਼ਾਨਦਾਰ ਅਰਧ ਸੈਂਕੜਾ ਪੂਰਾ ਕੀਤਾ।

ਮੀਂਹ ਪੈਣ ਤੱਕ ਭਾਰਤ ਮਜ਼ਬੂਤ ਸਥਿਤੀ 'ਚ ਸੀ ਤੇ 19.3 ਓਵਰਾਂ 'ਚ 7 ਵਿਕਟਾਂ ਗੁਆ ਕੇ 180 ਦੌੜਾਂ ਬਣਾ ਲਈਆਂ ਸਨ। ਰਿੰਕੂ ਸਿੰਘ 68 ਦੌੜਾਂ ਬਣਾ ਕੇ ਖੇਡ ਰਿਹਾ ਸੀ, ਜਦ ਕਿ ਜਡੇਜਾ ਅਤੇ ਅਰਸ਼ਦੀਪ ਦੇ ਆਊਟ ਹੋਣ ਤੋਂ ਬਾਅਦ ਮੁਹੰਮਦ ਸਿਰਾਜ ਕ੍ਰੀਜ਼ 'ਤੇ ਆਇਆ ਸੀ।

Harpreet SIngh

This news is Content Editor Harpreet SIngh