ਰੇਲਵੇ ਨੇ ਦਿੱਲੀ ਇਲੈਵਨ ਨੂੰ 9-1 ਨਾਲ ਹਰਾਇਆ

11/19/2017 1:29:37 AM

ਨਵੀਂ ਦਿੱਲੀ—ਰਾਜੂ ਪਾਲ ਦੇ ਹੈਟ੍ਰਿਕ ਸਮੇਤ ਚਾਰ ਗੋਲਾਂ ਦੀ ਬਦੌਲਤ ਰੇਲਵੇ ਨੇ ਦਿੱਲੀ ਇਲੈਵਨ ਨੂੰ 28ਵੇਂ ਲਾਲ ਬਹਾਦੁਰ ਸ਼ਾਸਤਰੀ ਹਾਕੀ ਟੂਰਨਾਮੈਂਟ 'ਚ ਸ਼ਨੀਵਾਰ 9-1 ਦੇ ਵੱਡੇ ਫਰਕ ਨਾਲ ਹਰਾ ਦਿੱਤਾ। 
ਇਥੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ 'ਚ ਖੇਡੇ ਜਾ ਰਹੇ ਇਸ ਟੂਰਨਾਮੈਂਟ 'ਚ ਰਾਜੂ ਪਾਲ ਨੇ 27ਵੇਂ, 46ਵੇਂ, 47ਵੇਂ ਤੇ 64ਵੇਂ ਮਿੰਟ 'ਚ ਗੋਲ ਕੀਤੇ। ਅਜਮੇਰ ਸਿੰਘ ਨੇ 48ਵੇਂ, 53ਵੇਂ ਤੇ 69ਵੇਂ ਮਿੰਟ 'ਚ ਕੁਲ ਤਿੰਨ ਗੋਲ ਕੀਤੇ। ਰੇਲਵੇ ਵਲੋਂ ਦੋ ਹੋਰ ਗੋਲ ਕੁੰਚਨ ਟੋਪਨੋ ਨੇ 17ਵੇਂ ਤੇ ਐੱਮ. ਜੀ. ਪੋਨਾਚਾ ਨੇ 50ਵੇਂ ਮਿੰਟ 'ਚ ਕੀਤੇ। ਦਿੱਲੀ ਦਾ ਇਕਲੌਤਾ ਗੋਲ ਅਰੁਣ ਨੇ 44ਵੇਂ ਮਿੰਟ 'ਚ ਕੀਤਾ। ਰਾਜੂ ਪਾਲ ਨੂੰ 'ਪਲੇਅਰ ਆਫ ਦਿ ਮੈਚ' ਐਲਾਨਿਆ।
ਟੂਰਨਾਮੈਂਟ ਦੇ ਇਕ ਹੋਰ ਮੈਚ 'ਚ ਏਅਰ ਇੰਡੀਆ ਤੇ ਸੀ. ਏ. ਜੀ. ਵਿਚਾਲੇ ਮੈਚ 1-1 ਨਾਲ ਬਰਾਬਰ ਰਿਹਾ। ਏਅਰ ਇੰਡੀਆ ਲਈ ਹਰਸਾਹਿਬ ਸਿੰਘ ਨੇ ਤੀਜੇ ਤੇ ਸੀ. ਏ. ਜੀ. ਲਈ ਦੀਪਕ ਸਿੰਘ ਨੇ 69ਵੇਂ ਮਿੰਟ 'ਚ ਗੋਲ ਕੀਤੇ। ਦੀਪਕ ਨੂੰ 'ਪਲੇਅਰ ਆਫ ਦਿ ਮੈਚ' ਐਲਾਨਿਆ ਗਿਆ।