ਵਿਸ਼ਵ ਕੱਪ ਦੇਖਣ ਲਈ ''ਥ੍ਰੀ-ਡੀ ਚਸ਼ਮੇ'' ਦਾ ਆਰਡਰ ਦੇ ਦਿੱਤਾ ਹੈ : ਰਾਇਡੂ

04/16/2019 9:18:20 PM

ਨਵੀਂ ਦਿੱਲੀ- ਅੰਬਾਤੀ ਰਾਇਡੂ ਨੇ ਵਿਸ਼ਵ ਕੱਪ ਦੇ ਮੈਚ ਦੇਖਣ ਲਈ 'ਥ੍ਰੀ-ਡੀ ਚਸ਼ਮਿਆਂ ਦਾ ਆਰਡਰ' ਦੇ ਦਿੱਤਾ ਹੈ ਕਿਉਂਕਿ ਇਸ ਮਹਾਕੁੰਭ ਦੇ ਮੱਦੇਨਜ਼ਰ ਚੁਣੀ ਗਈ ਭਾਰਤੀ ਟੀਮ ਵਿਚ ਵਿਜੇ ਸ਼ੰਕਰ ਨੇ 'ਤਿੰਨੇ ਵਿਭਾਗਾਂ ਵਿਚ ਕਾਬਲੀਅਤ' ਦੇ ਦਮ 'ਤੇ ਉਸ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤ ਦੀ ਵਿਸ਼ਵ ਕੱਪ ਟੀਮ ਵਿਚ ਚੌਥੇ ਸਥਾਨ ਦੀ ਦੌੜ ਵਿਚ ਆਲਰਾਊਂਡਰ ਸ਼ੰਕਰ ਨੂੰ 33 ਸਾਲਾ ਰਾਇਡੂ 'ਤੇ ਤਰਜੀਹ ਦੇ ਕੇ ਚੁਣਿਆ ਗਿਆ ਹੈ। ਰਾਇਡੂ ਨੇ ਮੰਗਲਵਾਰ ਨੂੰ ਆਪਣੇ ਟਵਿਟਰ ਹੈਂਡਲ 'ਤੇ ਇਹ ਲਿਖਿਆ ਹੈ। ਰਾਇਡੂ ਨੂੰ ਉਦੋਂ ਨਿਰਾਸ਼ਾ ਹੱਥ ਲੱਗ,ੀ ਜਦੋਂ ਉਸਦਾ ਨਾਂ ਟੀਮ ਤੋਂ ਬਾਹਰ ਕਰ ਦਿੱਤਾ ਗਿਆ, ਜਦਕਿ ਕੁਝ ਮਹੀਨੇ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਚੌਥੇ ਨੰਬਰ ਦੇ ਸਥਾਨ ਲਈ ਉਸਦੇ ਨਾਂ ਨੂੰ ਅਹਿਮ ਦੱਸਿਆ ਸੀ।

Gurdeep Singh

This news is Content Editor Gurdeep Singh