ਰਾਹੁਲ ਨੇ ਮਯੰਕ ਨੂੰ ਛੱਡਿਆ ਪਿੱਛੇ, ਬਣੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ

10/05/2020 1:27:59 AM

ਦੁਬਈ- ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੇ ਮੈਚ ਦੇ ਦੌਰਾਨ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਸਾਥੀ ਖਿਡਾਰੀ ਮਯੰਕ ਅਗਰਵਾਲ ਨੂੰ ਪਿੱਛੇ ਛੱਡਦੇ ਹੋਏ ਆਈ. ਪੀ. ਐੱਲ. 2020 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।

ਚੇਨਈ ਵਿਰੁੱਧ 52 ਦੌੜਾਂ 'ਤੇ 7 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 63 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਹੁਣ ਕੇ. ਐੱਲ. ਰਾਹੁਲ ਦੇ ਆਈ. ਪੀ. ਐੱਲ. 2020 'ਚ 302 ਦੌੜਾਂ ਹੋ ਗਈਆਂ ਹਨ। ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਗੱਲ ਕਰੀਏ ਤਾਂ ਇਸ ਮਾਮਲੇ 'ਚ ਉਸ ਤੋਂ ਬਾਅਦ ਕਿੰਗਜ਼ ਇਲੈਵਨ ਦੇ ਮਯੰਕ ਹਨ ਜੋ 272 ਦੌੜਾਂ ਦੇ ਨਾਲ ਦੂਜੇ, ਫਾਫ ਡੂ ਪਲੇਸਿਸ 242 ਦੌੜਾਂ ਦੇ ਨਾਲ ਤੀਜੇ, ਰੋਹਿਤ ਸ਼ਰਮਾ 176 ਦੌੜਾਂ ਦੇ ਨਾਲ ਚੌਥੇ ਅਤੇ ਡੇਵਿਡ ਵਾਰਨਰ 175 ਦੌੜਾਂ ਦੇ ਨਾਲ ਪੰਜਵੇਂ ਸਥਾਨ 'ਤੇ ਹੈ।


ਸਭ ਤੋਂ ਜ਼ਿਆਦਾ ਦੌੜਾਂ ਤੋਂ ਇਲਾਵਾ ਇਸ ਬਾਰ ਆਈ. ਪੀ. ਐੱਲ. 'ਚ ਟਾਪ ਸਕੋਰ ਵੀ ਕੇ. ਐੱਲ. ਰਾਹੁਲ ਦਾ ਹੈ। ਉਨ੍ਹਾਂ ਨੇ 132 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਚੌਕਿਆਂ ਦੇ ਮਾਮਲੇ 'ਚ ਵੀ ਉਹ ਪਹਿਲੇ ਸਥਾਨ 'ਤੇ ਹੈ। ਰਾਹੁਲ ਨੇ ਇਸ ਸੀਜ਼ਨ 'ਚ ਹੁਣ ਤੱਕ ਸਭ ਤੋਂ ਜ਼ਿਆਦਾ 31 ਚੌਕੇ ਲਗਾਏ ਹਨ। ਹਾਲਾਂਕਿ ਛੱਕੇ ਲਗਾਉਣ ਦੇ ਮਾਮਲੇ 'ਚ ਉਹ ਇਸ਼ਾਨ ਕਿਸ਼ਨ (12), ਡੂ ਪਲੇਸਿਸ (11) ਅਤੇ ਰੋਹਿਤ ਸ਼ਰਮਾ (11) ਤੋਂ ਪਿੱਛੇ ਹੈ।

Gurdeep Singh

This news is Content Editor Gurdeep Singh