BCCI ਸੀ.ਈ.ਓ. ਰਾਹੁਲ ਜੌਹਰੀ ਖਿਲਾਫ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ SC 'ਚ ਪਟੀਸ਼ਨ

04/19/2019 3:58:48 PM

ਸਪੋਰਟਸ ਡੈਸਕ— ਬੀ.ਸੀ.ਸੀ.ਆਈ. ਦੇ ਸੀ.ਈ.ਓ. ਰਾਹੁਲ ਜੌਹਰੀ ਦੀਆਂ ਮੁਸ਼ਕਲਾਂ ਫਿਰ ਤੋਂ ਵੱਧ ਗਈਆਂ ਹਨ। ਕਥਿਤ ਜਿਨਸੀ ਸ਼ੋਸ਼ਣ ਦਾ ਹਵਾਲਾ ਦਿੰਦੇ ਹੋਏ ਇਕ ਵਕੀਲ ਨੇ ਉਨ੍ਹਾਂ ਦੀ ਨਿਰੰਤਰਤਾ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ।

ਮਹਿਲਾ ਕਾਰਜਕਰਤਾ ਰਸ਼ਮੀ ਨਾਇਰ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਬੀ.ਸੀ.ਸੀ.ਆਈ. ਲੋਕਪਾਲ ਡੀ.ਕੇ. ਜੈਨ ਨੂੰ ਜੌਹਰੀ ਦੇ ਖਿਲਾਫ ਲਗਾਏ ਗਏ ਕਥਿਤ ਜਿਨਸੀ ਸ਼ੋਸ਼ਣ ਦੀ ਦੁਬਾਰਾ ਜਾਂਚ ਕਰਨੀ ਚਾਹੀਦੀ ਹੈ। ਇਸ 'ਚ ਕਿਹਾ ਗਿਆ ਹੈ ਕਿ ਜੌਹਰੀ ਦਾ ਹਰ ਇਕ ਸੰਗਠਨ 'ਚ ਰੰਗੀਨ ਇਤਿਹਾਸ ਰਿਹਾ ਹੈ ਅਤੇ ਉਹ ਧਮਕੀ, ਜ਼ਬਰਦਸਤੀ ਜਾਂ ਲਾਲਚ ਰਾਹੀਂ ਉਨ੍ਹਾਂ 'ਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਸਾਰੇ ਦੋਸ਼ਾਂ ਤੋਂ ਬਚ ਕੇ ਨਿਕਲ 'ਚ ਸਫਲ ਰਿਹਾ ਹੈ। ਪਟੀਸ਼ਨਕਰਤਾ ਨੇ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਨੂੰ ਜਾਂਚ ਲਈ ਹਾਲ ਹੀ 'ਚ ਨਿਯੁਕਤ ਲੋਕਪਾਲ ਨੂੰ ਕਿਉਂ ਨਹੀਂ ਸੌਂਪਿਆ ਗਿਆ। ਨਾਇਰ ਨੇ ਪਟੀਸ਼ਨ 'ਚ ਤਿੰਨ ਮਹਿਲਾਵਾਂ ਦਾ ਹਵਾਲਾ ਦਿੱਤਾ, ਜਿਨ੍ਹਾਂ ਨੇ ਇਸ ਮੁੱਦੇ ਨੂੰ ਉਠਾਇਆ ਹੈ।  ਪਟੀਸ਼ਨ ਮੁਤਾਬਕ ਤਿੰਨ ਮਹਿਲਾਵਾਂ ਬਿਆਨ ਦੇਣ ਲਈ ਆਈਆਂ ਸਨ, ਪਰ ਕਿਸੇ ਕਾਰਨ ਇਕ ਮਹਿਲਾ ਨੇ ਨਹੀਂ ਦਿੱਤਾ, ਜਦਕਿ ਦੋ ਨੇ ਜੌਹਰੀ ਦੇ ਖਿਲਾਫ ਬਿਆਨ ਦਿੱਤਾ। ਟੀਮ ਦੇ ਜਾਂਚ ਪੂਰਾ ਕਰਨ ਦੇ ਬਾਅਦ ਉਸ ਦੇ ਮੈਂਬਰਾਂ ਵਿਚਾਲੇ ਮਤਭੇਦ ਸਨ। ਜੱਜ (ਸੇਵਾ ਮੁਕਤ) ਰਾਕੇਸ਼ ਸ਼ਰਮਾ, ਬਰਖਾ ਸਿੰਘ ਅਤੇ ਵੀਨਾ ਗੌੜਾ 'ਚੋਂ ਇਕ ਮੈਂਬਰ (ਗੌੜਾ) ਨੇ ਜੌਹਰੀ ਨੂੰ ਦੋਸ਼ੀ ਪਾਇਆ, ਪਰ ਫਿਰ ਵੀ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ।

Tarsem Singh

This news is Content Editor Tarsem Singh