ਭਾਰਤੀ ਟੀਮ ''ਚ ਨੰਬਰ ਚਾਰ ''ਤੇ ਖੇਡੇਗਾ ਰਾਹੁਲ, ਇਸ ਖਿਡਾਰੀ ਨੂੰ ਕਰਨਾ ਪਵੇਗਾ ਇੰਤਜਾਰ

08/18/2017 10:31:30 PM

ਨਵੀਂ ਦਿੱਲੀ— ਭਾਰਤੀ ਟੀਮ ਪ੍ਰਬੰਧਨ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਕੇ. ਐੱਲ. ਰਾਹੁਲ ਸ਼੍ਰੀਲੰਕਾ ਖਿਲਾਫ ਆਗਾਮੀ ਇਕ ਰੋਜ਼ਾ ਸੀਰੀਜ਼ 'ਚ ਨੰਬਰ ਚਾਰ 'ਤੇ ਬੱਲੇਬਾਜ਼ੀ ਕਰੇਗਾ ਤਾਂ ਇਸ 'ਚ ਮੱਧਕ੍ਰਮ ਦੇ ਬੱਲੇਬਾਜ਼ ਮਨੀਸ਼ ਪਾਡੇ ਨੂੰ ਆਪਣੀ ਪਾਰੀ ਦੇ ਲਈ ਇੰਤਜ਼ਾਰ ਕਰਨਾ ਹੋਵੇਗਾ।
ਪਾਡੇ ਨੇ ਬੱਲੇਬਾਜ਼ੀ ਕ੍ਰਮ 'ਚ ਨੰਬਰ ਚਾਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਂ ਮੱਧ ਕ੍ਰਮ 'ਚ ਇਸ ਨੰਬਰ 'ਤੇ ਬੱਲੇਬਾਜ਼ੀ ਕਰਦਾ ਹਾਂ, ਮੈਂ ਲੰਬੇ ਸਮੇਂ ਤੋਂ ਇਸ ਨੰਬਰਲ 'ਤੇ ਬੱਲੇਬਾਜ਼ੀ ਕਰਦਾ ਰਿਹਾ ਹਾਂ। ਪਰ ਜੇਕਰ ਟੀਮ ਨੂੰ ਲੱਗਦਾ ਹੈ ਕਿ ਕੋਈ ਦੂਜਾ ਇਸ ਨੰਬਰ 'ਤੇ ਵਧੀਆ ਬੱਲੇਬਾਜ਼ੀ ਕਰ ਸਕਦਾ ਹੈ ਤਾਂ ਮੈਨੂੰ ਵਧੀਆ ਲੱਗੇਗਾ। ਕੇ. ਐੱਲ, ਨੇ ਟੈਸਟ 'ਚ ਵਧੀਆ ਬੱਲੇਬਾਜ਼ੀ ਕੀਤੀ ਹੈ।
ਉਸ ਨੇ ਕਿਹਾ ਕਿ ਬੱਲੇਬਾਜ਼ੀ ਕ੍ਰਮ ਨੂੰ ਲੈ ਕੇ ਪ੍ਰਬੰਧਨ ਨੇ ਜੋਂ ਵੀ ਫੈਸਲਾ ਕੀਤਾ ਹੈ ਉਸ ਦਾ ਪਾਲਣ ਕਰਨਾ ਹੋਵੇਗਾ ਕੌਮਾਂਤਰੀ ਕ੍ਰਿਕਟ 'ਚ ਪੰਡੇ ਦਾ ਕਰੀਅਰ ਉਤਾਰ ਚੜਾਵ ਵਾਲਾ ਰਿਹਾ ਉਹ ਪਿਛਲੇ ਕੁਝ ਸਮੇਂ ਤੋਂ ਇਕ ਸਥਾਨ ਦੇ ਦਕਦਾਰ ਬਣਿਆ ਹੋਇਆ ਹੈ। ਉਸ ਨੇ ਇੱਥੋ ਤੱਕ ਕਿ ਆਸਟਰੇਲੀਆ ਖਿਲਾਫ ਜਨਵਰੀ 2016 'ਚ ਸੈਂਕੜਾ ਲਗਾਇਆ ਸੀ ਪਰ ਪਿਛਲੇ ਸਾਲ ਅਕਤੂਬਰ 'ਚ ਨਿਊਜ਼ੀਲੈਂਡ ਖਿਲਾਫ ਪ੍ਰਦਰਸ਼ਨ ਕਾਰਨ ਉਸ ਨੂੰ ਆਖਰੀ ਇਕ ਰੋਜਾ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਪਾਡੇ ਨੇ ਕਿਹਾ ਕਿ ਆਸਟਰੇਲੀਆ 'ਚ ਮੈਂ ਜੋਂ ਮੈਚ ਖੇਡਿਆ ਸੀ ਉਸ 'ਚ ਨੰਬਰ ਚਾਰ 'ਤੇ ਬੱਲੇਬਾਜ਼ੀ ਕੀਤੀ ਸੀ। ਮੈਂ ਪਹਿਲਾਂ ਵੀ ਇਸ਼ ਨੰਬਰ 'ਤੇ ਬੱਲੇਬਾਜ਼ੀ ਕਰਦਾ ਹਾਂ, ਮੈਂ ਹੁਣ ਤੱਕ ਆਪਣੇ ਕਰੀਅਰ 'ਚ ਇਸ ਨੰਬਰ 'ਤੇ ਖੇਡਦਾ ਰਿਹਾ ਹਾਂ। ਉਸ ਨੇ ਕਿਹਾ ਕਿ ਨਿਊਜ਼ੀਲੈਂਡ ਸੀਰੀਜ਼ ਦੌਰਾਨ ਨੰਬਰ ਪੰਜ 'ਤੇ ਜਾ ਛੇ 'ਤੇ ਬੱਲੇਬਾਜ਼ੀ ਕਰਨਾ ਮੇਰੇ ਲਈ ਥੋੜਾ ਨਵਾਂ ਸੀ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਮੁਸ਼ਕਲਾਂ ਤੋਂ ਹੱਲ ਪਾਉਣ 'ਚ ਮੈਨੂੰ ਥੋੜਾ ਸਮਾਂ ਲੱਗਾ ਕਿਉਂਕਿ ਉਸ ਸਮੇਂ ਮੈਚ 'ਚ ਸਿਰਫ 15 ਓਵਰ ਬਣੇ ਰਹਿੰਦੇ ਸਨ।