ਰਾਹੁਲ ਦ੍ਰਾਵਿੜ ਅਜੇ ਤੱਕ ਟੈਸਟ ਕ੍ਰਿਕਟ ''ਚ ਸਭ ਤੋਂ ਜ਼ਿਆਦਾ ਗੇਂਦ ਖੇਡਣ ਵਾਲੇ ਬੱਲੇਬਾਜ਼

11/17/2018 5:25:48 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਦੀ 'ਦੀਵਾਰ' ਕਹੇ ਜਾਣ ਵਾਲੇ ਰਾਹੁਲ ਦ੍ਰਾਵਿੜ ਨੂੰ ਖੇਡਦੇ ਦੇਖਣਾ ਕਿਸ ਨੂੰ ਪਸੰਦ ਨਹੀਂ ਸੀ। ਆਪਣੇ ਸਾਂਤ ਸੁਭਾਅ ਅਤੇ ਅੰਦਾਜ਼ ਦੀ ਵਜ੍ਹਾ ਨਾਲ ਉਹ ਸਾਰਿਆਂ ਦੇ ਚਹੇਤੇ ਰਹੇ। ਸ਼ਨੀਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਦ੍ਰਾਵਿੜ ਨਾਲ ਜੁੜੀ ਇਕ ਖਾਸ ਜਾਣਕਾਰੀ ਸ਼ੇਅਰ ਕੀਤੀ ਹੈ। ਦੱਸਿਆ ਗਿਆ ਹੈ ਕਿ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਦ੍ਰਾਵਿੜ ਇਕੱਲੇ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੇ 30 ਹਜ਼ਾਰ ਤੋਂ ਜ਼ਿਆਦਾ ਗੇਂਦਾਂ ਖੇਡੀਆਂ ਹਨ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀ.ਸੀ.ਸੀ.ਆਈ. ਨੇ ਲਿਖਿਆ, ''ਕੀ ਤੁਸੀਂ ਜਾਣਦੇ ਹੋ ਕਿ ਰਾਹੁਲ ਦ੍ਰਾਵਿੜ ਇਕਮਾਤਰ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੇ ਟੈਸਟ ਕ੍ਰਿਕਟ 'ਚ 30 ਹਜ਼ਾਰ ਤੋਂ ਜ਼ਿਆਦਾ ਗੇਂਦਾਂ ਖੇਡੀਆਂ ਹਨ। '' ਬੀ.ਸੀ.ਸੀ.ਆਈ. ਨੇ ਹੀ ਜਾਣਕਾਰੀ ਦਿੱਤੀ ਹੈ ਕਿ ਦ੍ਰਾਵਿੜ ਨੇ ਆਪਣੇ ਕਰੀਅਰ 'ਚ 31,258 ਗੇਂਦਾਂ ਖੇਡੀਆਂ ਸਨ।
 

ਜ਼ਿਕਰਯੋਗ ਹੈ ਕਿ ਦ੍ਰਾਵਿੜ ਨੇ ਆਪਣੇ ਕਰੀਅਰ 'ਚ 164 ਟੈਸਟ ਮੈਚ ਖੇਡੇ ਸਨ ਜਿਸ 'ਚ ਉਨ੍ਹਾਂ ਨੇ 13228 ਦੌੜਾਂ ਬਣਾਈਆਂ। ਉਨ੍ਹਾਂ ਦਾ ਸਰਵਉੱਚ ਸਕੋਰ  270 ਸੀ। ਇੰਨੇ ਮੈਚਾਂ 'ਚ ਉਨ੍ਹਾਂ 36 ਸੈਂਕੜੇ, 5 ਦੋਹਰੇ ਸੈਂਕੜੇ ਅਤੇ 63 ਅਰਧ ਸੈਂਕੜੇ ਲਗਾਏ ਸਨ। ਵਨ ਡੇ 'ਚ ਰਾਹੁਲ 344 ਮੈਚ ਖੇਡੇ ਹਨ ਜਿਸ 'ਚ ਉਨ੍ਹਾਂ 10889 ਦੌੜਾਂ ਬਣਾਈਆਂ। ਇੱਥੇ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 153 ਦੌੜਾਂ ਸਨ। ਵਨ ਡੇ 'ਚ ਉਨ੍ਹਾਂ 12 ਸੈਂਕੜੇ 83 ਅਰਧ ਸੈਂਕੜੇ ਲਗਾਏ ਸਨ। ਟੀ-20 ਮੈਚ ਉਨ੍ਹਾਂ ਸਿਰਫ ਇਕ ਖੇਡਿਆ ਜਿਸ 'ਚ ਉਨ੍ਹਾਂ 31 ਦੌੜਾਂ ਬਣਾਈਆਂ। ਆਈ.ਪੀ.ਐੱਲ. ਦੇ ਵੱਖ-ਵੱਖ ਸੀਜ਼ਨਾਂ 'ਚ ਉਨ੍ਹਾਂ 89 ਮੈਚ ਖੇਡੇ ਜਿਸ 'ਚ ਉਨ੍ਹਾਂ 2174 ਦੌੜਾਂ ਬਣਾਈਆਂ।

 

Tarsem Singh

This news is Content Editor Tarsem Singh