ਰਾਹੁਲ ਦ੍ਰਾਵਿੜ ਦਾ ਅਜਿਹਾ ਗ਼ੁੱਸਾ ਵੇਖ ਵਿਰਾਟ ਕੋਹਲੀ ਵੀ ਬੋਲੇ- ਉਨ੍ਹਾਂ ਨੂੰ ਇਸ ਰੂਪ ’ਚ ਪਹਿਲਾਂ ਕਦੀ ਨਹੀਂ ਦੇਖਿਆ!

04/09/2021 7:21:44 PM

ਸਪੋਰਟਸ ਡੈਸਕ— ਸਾਬਕਾ ਭਾਰਤੀ ਕ੍ਰਿਕਟਰ ਰਾਹੁਲ ਦ੍ਰਾਵਿੜ ਹਮੇਸ਼ਾ ਸ਼ਾਂਤ ਰਹਿੰਦੇ ਹਨ ਪਰ ਹਾਲ ਹੀ ’ਚ ਇਕ ਟੀ. ਵੀ. ਐਡ ’ਚ ਉਨ੍ਹਾਂ ਨੂੰ ਗੁੱਸੇ ’ਚ ਵਿਖਾਇਆ ਗਿਆ ਹੈ ਜਿਸ ਨੂੰ ਦੇਖ ਕੇ ਵਰਤਮਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਯਕੀਨ ਨਹੀਂ ਹੋ ਰਿਹਾ ਹੈ। ਇਸ ਨੂੰ ਲੈ ਕੇ ਕੋਹਲੀ ਨੇ ਕੁਮੈਂਟ ਵੀ ਕੀਤਾ ਹੈ।
ਇਹ ਵੀ ਪੜ੍ਹੋ : ਇੰਗਲੈਂਡ ਦੀ ਰਾਜਧਾਨੀ ’ਚ ਆਈ.ਪੀ.ਐਲ. ਮੈਚ ਕਰਾਉਣਾ ਚਾਹੁੰਦੇ ਹਨ ਲੰਡਨ ਦੇ ਮੇਅਰ

ਵਿਗਿਆਪਨ ’ਚ ਦ੍ਰਾਵਿੜ ਨੂੰ ਟਰੈਫ਼ਿਕ ਤੋਂ ਪਰੇਸ਼ਾਨ ਦਿਖਾਇਆ ਗਿਆ ਹੈ ਤੇ ਉਹ ਲੋਕਾਂ ’ਤੇ ਚੀਕਦੇ ਹਨ, ਸਾਈਡ ਮਿਰਰ ਤੋੜਦੇ ਹਨ ਤੇ ਇੱਥੋਂ ਤਕ ਕਿ ਕਾਰ ਦੀ ਛੱਤ ਤੋਂ ਕ੍ਰਿਕਟ ਬੈਟ ਫੜਦੇ ਹੋਏ ਖ਼ੁਦ ਨੂੰ ਸ਼ਾਂਤੀ ਭੰਗ ਕਰਨ ਵਾਲਾ ਵੀ ਦਸਦੇ ਹਨ। ਦ੍ਰਾਵਿੜ ਵਿਗਿਆਪਨ ’ਚ ਕਹਿੰਦੇ ਹਨ ਕਿ ਮੈਂ ਇੰਦਰਾਨਗਰ ਦਾ ਗੁੰਡਾ ਹਾਂ। ਸਾਬਕਾ ਕ੍ਰਿਕਟਰ ਤੋਂ ਇਲਾਵਾ, ਕਮਰਸ਼ੀਅਲ ਐਡ ’ਚ ਅਭਿਨੇਤਾ ਜਿਮ ਸਰਭ ਵੀ ਹਨ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੋਹਲੀ ਨੇ ਲਿਖਿਆ, ਰਾਹੁਲ ਭਰਾ ਦਾ ਇਹ ਰੂਪ ਕਦੀ ਨਹੀਂ ਦੇਖਿਆ ਸੀ। ਇਸ ਵਿਗਿਆਪਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਦ੍ਰਾਵਿੜ ਨੂੰ ਕਦੀ ਵਿਗਿਆਪਨ ’ਚ ਇਸ ਤਰ੍ਹਾਂ ਨਹੀਂ ਦੇਖਿਆ ਗਿਆ ਹੈ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh