ਮੈਚ ਤੋਂ ਬਾਅਦ ਰਹਾਣੇ ਨੇ ਜਿੱਤਿਆ ਦਿਲ, ਲਿਓਨ ਨੂੰ ਦਿੱਤੀ ਭਾਰਤੀ ਟੀਮ ਦੀ ਜਰਸੀ

01/19/2021 10:29:35 PM

ਬਿ੍ਰਸਬੇਨ- ਗਾਬਾ ਟੈਸਟ ਮੈਚ ’ਚ ਭਾਰਤ ਦੀ ਜਿੱਤ ਤੋਂ ਬਾਅਦ ਕਪਤਾਨ ਅਜਿੰਕਯ ਰਹਾਣੇ ਨੇ ਇੱਥੇ ਬਾਰਡਰ-ਗਾਵਸਕਰ ਟਰਾਫੀ ਮਿਲਦੇ ਹੀ ਡੈਬਿਊ ਕਰਨ ਵਾਲੇ ਟੀ. ਨਟਰਾਜਨ ਨੂੰ ਦੇ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਤਾਂ ਉੱਥੇ ਹੀ ਦੂਜੇ ਪਾਸੇ ਵਿਰੋਧੀ ਟੀਮ ਦੇ ਖਿਡਾਰੀ ਨਾਥਨ ਲਿਓਨ ਦੇ ਲਈ ਕੁਝ ਅਜਿਹਾ ਕੀਤਾ, ਜਿਸ ਦੀ ਚਰਚਾ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ ਮੈਚ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਰਹਾਣੇ ਨੇ ਵਿਰੋਧੀ ਟੀਮ ਦੇ ਸਪਿਨਰ ਨਾਥਨ ਲਿਓਨ ਨੂੰ ਭਾਰਤੀ ਟੀਮ ਦੀ ਜਰਸੀ ਦਿੱਤੀ। ਸੋਸ਼ਲ ਮੀਡੀਆ ’ਤੇ ਰਹਾਣੇ ਦੇ ਇਸ ਕੰਮ ਦੀ ਸ਼ਲਾਘਾ ਹੋ ਰਹੀ ਹੈ। ਦੱਸ ਦੇਈਏ ਕਿ ਲਿਓਨ ਦਾ ਇਹ 100ਵਾਂ ਟੈਸਟ ਮੈਚ ਸੀ। ਭਾਵੇਂ ਹੀ ਭਾਰਤ ਤੋਂ ਟੈਸਟ ਮੈਚ ’ਚ ਆਸਟਰੇਲੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਰਹਾਣੇ ਨੇ ਲਿਓਨ ਦੇ ਲਈ ਭਾਰਤੀ ਟੀਮ ਦੀ ‘ਸਾਈਨ ਕੀਤੀ ਹੋਈ ਜਰਸੀ’ ਦੇ ਕੇ ਉਸ ਦੇ ਇਸ 100ਵੇਂ ਟੈਸਟ ਮੈਚ ਨੂੰ ਯਾਦਗਾਰ ਬਣਾ ਦਿੱਤਾ। ਸੋਸ਼ਲ ਮੀਡੀਆ ’ਤੇ ਫੈਂਸ ਖੂਬ ਕੁਮੈਂਟ ਕਰ ਰਹੇ ਹਨ। 


ਭਾਰਤੀ ਟੀਮ ਦੇ ਸਾਬਕਾ ਦਿੱਗਜ ਖਿਡਾਰੀ ਵੀ. ਵੀ. ਐੱਸ. ਲਕਸ਼ਮਣ ਨੇ ਵੀ ਰਹਾਣੇ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ- ਰਹਾਣੇ ਨੇ ਸ਼ਾਨਦਾਰ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਲਿਓਨ ਨੂੰ 100ਵੇਂ ਟੈਸਟ ’ਚ ਭਾਰਤੀ ਜਰਸੀ ਤੋਹਫੇ ’ਚ ਦਿੱਤੀ। ਰਹਾਣੇ ਨੇ ਖੇਡ ਭਾਵਨਾ ਦੀ ਇਕ ਉਦਾਹਰਣ ਪੇਸ਼ ਕੀਤੀ। 


ਭਾਰਤੀ ਟੀਮ ਨੇ ਬਿ੍ਰਸਬੇਨ ’ਚ ਪਹਿਲੀ ਵਾਰ ਟੈਸਟ ’ਚ ਜਿੱਤ ਹਾਸਲ ਕੀਤੀ ਹੈ। ਉੱਥੇ ਹੀ ਆਸਟਰੇਲੀਆ ਨੂੰ ਪਹਿਲੀ ਵਾਰ ਬਿ੍ਰਸਬੇਨ ’ਚ ਹਾਰ ਮਿਲੀ ਹੈ। ਰਿਸ਼ਭ ਪੰਤ ਨੂੰ ਉਸਦੇ ਸ਼ਾਨਦਾਰ 89 ਦੌੜਾਂ ਦੀ ਪਾਰੀ ਦੇ ਲਈ ‘ਮੈਨ ਆਫ ਦਿ ਮੈਚ’ ਦੇ ਨਾਲ ਸਨਮਾਨਿਤ ਕੀਤਾ ਗਿਆ। ਪੈਟ ਕਮਿੰਸ ‘ਪਲੇਅਰ ਆਫ ਦਿ ਸੀਰੀਜ਼’ ਦੇ ਖਿਤਾਬ ਨਾਲ ਸਨਮਾਨਿਤ ਕੀਤੇ ਗਏ। ਭਾਰਤ ਨੇ ਲਗਾਤਾਰ ਦੂਜੀ ਵਾਰ ਆਸਟਰੇਲੀਆ ’ਚ ਭਾਰਤ ਨੇ ਟੈਸਟ ਸੀਰੀਜ਼ ਜਿੱਤਣ ਦਾ ਕਮਾਲ ਕੀਤਾ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh