ਕੈਫ ਨੇ ਕੀਤੀ ਦਿੱਲੀ ਕੈਪੀਟਲਸ ਦੇ ਇਸ ਬੱਲੇਬਾਜ਼ ਦੀ ਤਾਰੀਫ਼, ਨੌਜਵਾਨਾਂ ਲਈ ਦੱਸਿਆ ਆਦਰਸ਼ ਰੋਲ ਮਾਡਲ

11/03/2020 9:01:57 PM

ਸਪੋਰਟਸ ਡੈਸਕ : ਰਾਇਲ ਚੈਲੇਂਜਰਸ ਬੈਂਗਲੁਰੂ ਖ਼ਿਲਾਫ਼ ਅਜਿੰਕਿਆ ਰਹਾਣੇ ਨੇ ਸ਼ਾਨਦਾਰ ਅਰਧ ਸੈਂਕੜੇ ਦੀ ਪਾਰੀ (60 ਦੌੜਾਂ) ਖੇਡਦੇ ਹੋਏ ਦਿੱਲੀ ਕੈਪੀਟਲਸ ਨੂੰ ਜਿੱਤ ਦਿਵਾਉਣ 'ਚ ਮਦਦ ਕੀਤੀ, ਜਿਸ ਨਾਲ ਟੀਮ ਪਲੇਆਫ 'ਚ ਪੁੱਜਣ 'ਚ ਕਾਮਯਾਬ ਰਹੀ। ਹੁਣ ਕੈਪੀਟਲਸ ਦੇ ਕੋਚ ਮੁਹੰਮਦ ਕੈਫ ਨੇ ਰਹਾਣੇ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੂੰ ਹਰ ਇੱਕ ਜਵਾਨ ਲਈ ਆਦਰਸ਼ ਰੋਲ ਮਾਡਲ ਮੰਨਿਆ ਹੈ। ਦਿੱਲੀ ਨੇ 6 ਗੇਂਦ ਬਾਕੀ ਰਹਿੰਦੇ 6 ਵਿਕਟ ਨਾਲ ਆਰ.ਸੀ.ਬੀ. 'ਤੇ ਜਿੱਤ ਦਰਜ ਕੀਤੀ।

ਕੈਫ ਨੇ ਟਵੀਟ ਕਰਦੇ ਹੋਏ ਲਿਖਿਆ, ਜੇਕਰ ਤੁਸੀਂ ਤਿਆਰੀ ਕਰਨ 'ਚ ਅਸਫਲ ਰਹਿੰਦੇ ਹੋ ਤਾਂ ਤੁਸੀਂ ਅਸਫਲ ਹੋਣ ਦੀ ਤਿਆਰੀ ਕਰ ਰਹੇ ਹਨ। ਰਹਾਣੇ ਇਸੇ ਤਰ੍ਹਾਂ ਜੀਵਨ ਜਿੱਤਿਆ ਹੈ ਅਤੇ ਆਪਣੇ ਏਕਲ ਵਿਚਾਰ ਨਾਲ ਹਰ ਜਵਾਨ ਲਈ ਆਦਰਸ਼ ਰੋਲ ਮਾਡਲ ਹੈ। ਰਹਾਣੇ ਨੇ ਆਈ.ਪੀ.ਐੱਲ. 2020 'ਚ ਅਜੇ ਤੱਕ 6 ਮੈਚ ਖੇਡੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ 18.50 ਦੀ ਔਸਤ ਤੇ 111 ਦੌੜਾਂ ਬਣਾਈਆਂ ਹਨ।

ਉਥੇ ਹੀ ਦਿੱਲੀ ਕੈਪੀਟਲਸ ਦੀ ਗੱਲ ਕਰੀਏ ਤਾਂ ਆਰ.ਸੀ.ਬੀ. 'ਤੇ ਜਿੱਤ ਤੋਂ ਬਾਅਦ ਦਿੱਲੀ ਨੇ 14 ਮੈਚਾਂ 'ਚ 8 ਜਿੱਤ ਕੇ 16 ਅੰਕ ਦੇ ਨਾਲ ਪਲੇਆਫ 'ਚ ਪੁੱਜਣ ਵਾਲੀ ਦੂਜੀ ਟੀਮ ਬਣੀ। ਹਾਲਾਂਕਿ ਇਸ ਤੋਂ ਪਹਿਲਾਂ ਉਸ ਦੇ ਪਿਛਲੇ ਕੁੱਝ ਮੈਚਾਂ 'ਚ ਖ਼ਰਾਬ ਪ੍ਰਦਰਸ਼ਨ ਕਾਰਨ ਆਈ.ਪੀ.ਐੱਲ. ਤੋਂ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਸੀ। ਸੋਮਵਾਰ ਨੂੰ ਖੇਡੇ ਗਏ ਮੈਚ 'ਚ ਆਰ.ਸੀ.ਬੀ. ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟ ਦੇ ਨੁਕਸਾਨ 'ਤੇ 152 ਦੌੜਾਂ ਬਣਾਏ ਸਨ ਜਿਸ ਦੇ ਜਵਾਬ 'ਚ ਕੈਪੀਟਲਸ ਨੇ 4 ਵਿਕਟ ਨੁਕਸਾਨ 'ਤੇ ਇੱਕ ਓਵਰ ਬਾਕੀ ਰਹਿੰਦੇ ਮੈਚ ਨੂੰ ਆਪਣੇ ਨਾਮ ਕਰ ਲਿਆ।

Inder Prajapati

This news is Content Editor Inder Prajapati