IPL 2019 : ਰਹਾਣੇ ਵੀ ਕਰ ਗਏ ਕੋਹਲੀ ਵਾਲੀ ਗਲਤੀ, ਮੈਚ ਹਾਰਨ ਦੀ ਦੱਸੀ ਵੱਡੀ ਵਜ੍ਹਾ

04/07/2019 11:36:05 PM

ਜਲੰਧਰ— ਜੈਪੁਰ ਦੇ ਮੈਦਾਨ 'ਤੇ ਕੇ. ਕੇ. ਆਰ ਤੋਂ 8 ਵਿਕਟਾਂ ਨਾਲ ਕਰਾਰੀ ਹਾਰ ਮਿਲਣ 'ਤੇ ਰਾਜਸਥਾਨ ਰਾਇਲਜ਼ ਦੇ ਕਪਤਾਨ ਅੰਜਿਕਿਆ ਰਹਾਣੇ ਦੁਖੀ ਦਿਖੇ। ਮੈਚ ਦੇ ਦੌਰਾਨ ਉਨ੍ਹਾਂ ਨੇ ਹਾਰ ਦੀ ਵਜ੍ਹਾ ਠੀਕ ਉਸੇ ਤਰ੍ਹਾਂ ਦੱਸੀ, ਜਿਸ ਤਰ੍ਹਾਂ ਪਹਿਲਾਂ ਆਰ. ਸੀ. ਬੀ. ਤੇ ਦਿੱਲੀ ਕੈਪੀਟਲਸ ਦੇ ਵਿਚਾਲੇ ਮੈਚ ਦੌਰਾਨ ਵਿਰਾਟ ਕੋਹਲੀ ਨੇ ਦੱਸੀ ਸੀ। ਜੈਪੁਰ ਦੀ ਪਿੱਚ ਨੂੰ ਦੇਖਦੇ ਹੋਏ ਰਹਾਣੇ ਨੇ ਕਿਹਾ ਕਿ ਮੈਨੂੰ ਲੱਗਦਾ ਸੀ ਕਿ ਇਸ ਵਿਕਟ 'ਤੇ 150-160 ਦਾ ਸਕੋਰ ਵਧੀਆ ਹੋਵੇਗਾ ਪਰ ਅਸੀਂ ਆਪਣੀ ਯੋਜਨਾ ਅਨੁਸਾਰ ਵਧੀਆ ਗੇਂਦਬਾਜ਼ੀ ਨਹੀਂ ਕਰ ਸਕੇ। ਜੇਕਰ ਸਾਡੇ ਬੋਰਡ 'ਤੇ ਸਕੋਰ ਹੈ ਤੇ ਵਿਕਟ ਹੌਲੀ ਹੈ ਤਾਂ ਇਸ ਦੌਰਾਨ ਸਾਨੂੰ ਸਭ ਤੋਂ ਪਹਿਲਾਂ ਜ਼ਰੂਰਤ ਹੈ ਵਧੀਆ ਗੇਂਦਬਾਜ਼ੀ ਕਰਨਾ ਹੁੰਦਾ ਹੈ ਜੋ ਅਸੀਂ ਨਹੀਂ ਕਰ ਸਕੇ। ਰਹਾਣੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਲਾਤ ਕ੍ਰਿਕਟ 'ਚ ਬਣਦੇ ਰਹਿੰਦੇ ਹਨ। ਸਾਨੂੰ ਆਪਣੀ ਗਲਤੀਆਂ ਤੋਂ ਸਿੱਖਣ ਦੀ ਜ਼ਰੂਰਤ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਵਧੀਆ ਕ੍ਰਿਕਟ ਖੇਡਣ 'ਤੇ ਧਿਆਨ ਦੇਣਾ ਚਾਹੀਦਾ ਹੈ ਤੇ ਆਗਾਮੀ ਖੇਡਾਂ 'ਚ ਸੁਧਾਰ ਕਰਨਾ ਹੋਵੇਗਾ।

Gurdeep Singh

This news is Content Editor Gurdeep Singh