ਰਾਫੇਲ ਨਡਾਲ ਨੇ ਫਾਈਨਲ ਮੁਕਾਬਲੇ ''ਚ ਫ੍ਰਿਟਜ਼ ਨੂੰ ਹਰਾ ਕੇ ਜਿੱਤਿਆ ਮੈਕਸਿਕੋ ਓਪਨ ਦਾ ਖਿਤਾਬ

03/01/2020 1:23:12 PM

ਸਪੋਰਟਸ ਡੈਸਕ— ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਨੇ ਸ਼ਨੀਵਾਰ ਨੂੰ ਇੱਥੇ ਗੈਰ ਦਰਜੇ ਟੇਲਰ ਫ੍ਰਿਟਜ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਏ. ਟੀ. ਪੀ. ਮੈਕਸੀਕੋ ਓਪਨ ਦਾ ਖਿਤਾਬ ਜਿੱਤ ਲਿਆ ਜੋ ਇਸ ਸਾਲ ਉਨ੍ਹਾਂ ਦਾ ਪਹਿਲਾ ਖਿਤਾਬ ਹੈ। ਨਡਾਲ ਨੇ ਅਮਰੀਕਾ ਦੇ ਫ੍ਰਿਟਜ ਨੂੰ 6-3, 6-2 ਨਾਲ ਹਰਾ ਕੇ ਤੀਜੀ ਵਾਰ ਮੈਕਸੀਕੋ ਓਪਨ ਦਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਉਹ 2013 ਅਤੇ 2015 'ਚ ਵੀ ਇੱਥੇ ਖਿਤਾਬ ਜਿੱਤ ਚੁੰਕੇ ਹਨ।
ਨਡਾਲ ਦੇ ਕਰੀਅਰ ਦਾ ਇਹ 85ਵਾਂ ਖਿਤਾਬ ਹੈ। ਪਿਛਲੇ ਮਹੀਨੇ ਆਸਟਰੇਲੀਆ ਓਪਨ ਦੇ ਕੁਆਰਟਰ ਫਾਈਨਲ 'ਚ ਹਾਰ ਤੋਂ ਬਾਅਦ ਪਹਿਲਾ ਟੂਰਨਾਮੈਂਟ ਖੇਡ ਰਹੇ 33 ਸਾਲ ਦੇ ਨਡਾਲ ਨੇ ਟੂਰਨਾਮੈਂਟ ਦੇ ਦੌਰਾਨ ਇਕ ਵੀ ਸੈੱਟ ਨਹੀਂ ਗਵਾਇਆ। ਇਸ ਟੂਰਨਾਮੈਂਟ 'ਚ ਨਡਾਲ ਦੀ ਇਹ 19ਵੀਂ ਜਿੱਤ ਹੈ ਜਦ ਕਿ ਦੋ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।