ਨਡਾਲ ਨੇ ਸਾਬਿਤ ਕੀਤਾ ਉਹ ਬਿਹਤਰੀਨ ਖਿਡਾਰੀ ਹੀ ਨਹੀਂ ਇਕ ਚੰਗੇ ਇਨਸਾਨ ਵੀ ਹਨ

10/11/2018 5:11:21 PM

ਨਵੀਂ ਦਿੱਲੀ— ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਸਿਰਫ ਟੈਨਿਸ ਕੋਰਟ 'ਤੇ ਇਕ ਬਿਹਤਰੀਨ ਖਿਡਾਰੀ ਹੀ ਨਹੀਂ ਬਲਕਿ ਕੋਰਟ ਤੋਂ ਬਾਹਰ ਇਕ ਚੰਗੇ ਇਨਸਾਨ ਵੀ ਹਨ। ਇਕ ਖਬਰ ਅਨੁਸਾਰ ਰਾਫੇਲ ਨਡਾਲ ਨੇ ਸਪੇਨ ਦੇ ਮੌਜੋਰਕਾ ਦੇ ਹੜ੍ਹ ਪੀੜਤਾ ਦੀ ਮਦਦ ਲਈ ਆਪਣੀ ਅਕੈਡਮੀ ਖੋਲ ਦਿੱਤੀ ਹੈ। ਇਸ ਅਕੈਡਮੀ 'ਚ ਹੜ ਪੀੜਤਾ ਨੇ ਸ਼ਰਨ ਲਈ ਹੈ।

ਮੌਜੋਰਕਾ 'ਚ ਮੰਗਲਵਾਰ ਨੂੰ ਚੱਕਰਵਰਤੀ ਤੂਫਾਨ ਆਇਆ ਸੀ ਅਤੇ ਸਿਰਫ ਚਾਰ ਘੰਟਿਆਂ ਦੇ ਅੰਦਰ ਅੱਠ ਇੰਚ ਬਾਰਿਸ਼ ਹੋਈ ਸੀ। ਇਸ ਨਾਲ ਦਸ ਲੋਕਾਂ ਦੀ ਮੌਤ ਹੋ ਗਈ ਜਦਕਿ ਕਾਫੀ ਲੋਕਾਂ ਨੂੰ ਹੜ੍ਹ ਦੀ ਵਜ੍ਹਾ ਨਾਲ ਆਪਣਾ ਘਰ ਵਾਰ ਛੱਡਣਾ ਪਿਆ ਹੈ। ਨਡਾਲ ਨੇ ਬੁੱਧਵਾਰ ਨੂੰ ਟਵਿਟਰ 'ਤੇ ਜਾਰੀ ਇਕ ਬਿਆਨ 'ਚ ਕਿਹਾ,' ਮੌਜਾਰਕਾ ਲਈ ਦੁੱਖ ਦਾ ਦਿਨ , ਮੇਰਾ ਸਮਰਥਨ ਹੜ੍ਹ ਪੀੜਤਾਂ ਨਾਲ ਹੈ। ਨਡਾਲ ਨੇ ਛੱਤ ਦੀ ਤਲਾਸ਼ 'ਚ ਘੁੰਮ ਰਹੇ ਪੀੜਤਾਂ ਨੂੰ ਆਪਣੀ ਅਕੈਡਮੀ 'ਚ ਸ਼ਰਨ ਦਿੱਤੀ ਹੈ। ਨਡਾਲ ਨੇ ਇਹ ਅਕੈਡਮੀ ਸਾਲ 2016 'ਚ ਖੇਡੀ ਸੀ।