ਰਬਾਡਾ ਨੇ ਕੀਤੀ ਕੋਹਲੀ ਦੀ ਸ਼ਲਾਘਾ, ਕਹੀ ਇਹ ਗੱਲ

04/23/2020 10:51:57 PM

ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੇ ਕਿਹਾ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਉਸ ਨੂੰ ਮੈਦਾਨ 'ਤੇ ਸਰਵਸ੍ਰੇਸ਼ਠ ਕਰਨ ਦੇ ਲਈ ਉਤਸ਼ਾਹਿਤ ਕਰਦੇ ਹਨ ਤੇ ਸਾਰੇ ਸਵਰੂਪਾਂ 'ਚ ਉਸਦਾ ਨਿਰੰਤਰ (ਲਗਾਤਾਰ) ਪ੍ਰਦਰਸ਼ਨ ਸਨਮਾਨ ਦੇ ਲਾਇਕ ਹੈ। ਰਬਾਡਾ ਤੇ ਕੋਹਲੀ ਮੈਦਾਨ 'ਤੇ ਕਈ ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ। ਤਿੰਨਾਂ ਸਵਰੂਪਾਂ 'ਚ ਭਾਰਤੀ ਕਪਤਾਨ ਦੀ ਔਸਤ 50 ਤੋਂ ਉੱਪਰ ਦੀ ਹੈ। ਜਦੋ ਉਸ ਤੋਂ ਪੁੱਛਿਆ ਗਿਆ ਕਿ ਉਹ ਕਿ ਅਜਿਹੇ ਕ੍ਰਿਕਟਰ ਦਾ ਨਾਂ ਦੱਸਣਗੇ ਜਿਸਦਾ ਉਹ ਬਹੁਤ ਸਨਮਾਨ ਕਰਦੇ ਹਨ ਤੇ ਜੋ ਉਨ੍ਹਾਂ ਨੇ ਆਪਣਾ ਸਰਵਸ੍ਰੇਸ਼ਠ ਕਰਨ ਲਈ ਉਤਸ਼ਾਹਿਤ ਕੀਤਾ ਹੈ ਤਾਂ ਇਸ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਜੇਕਰ ਤੁਸੀਂ ਵਨ ਡੇ ਕ੍ਰਿਕਟ ਨੂੰ ਦੇਖੋਂ ਤਾਂ ਮੈਂ ਕਹਾਂਗਾ ਕਿ ਵਿਰਾਟ ਕੋਹਲੀ ਸਭ ਤੋਂ ਜ਼ਿਆਦਾ ਨਿਰੰਤਰ (ਲਗਾਤਾਰ) ਵਧੀਆ ਪ੍ਰਦਰਸ਼ਨ ਕਰਦੇ ਹਨ। ਉਹ ਟੈਸਟ 'ਚ ਵੀ ਨਿਰੰਤਰਤਾਂ ਬਣਾਏ ਰੱਖਦੇ ਹਨ। 
ਰਬਾਡਾ ਨੇ ਇਕ ਚੈਟ ਸ਼ੌ 'ਤੇ ਕਿਹਾ ਕਿ ਮੈਨੂੰ ਬੇਨ ਸਟੋਕਸ, ਸਟੀਵ ਸਮਿਥ ਤੇ ਕੇਨ ਵਿਲੀਅਮਸਨ ਦਾ ਵੀ ਪ੍ਰਦਰਸ਼ਨ ਵਧੀਆ ਲੱਗਦਾ ਹੈ। 24 ਸਾਲ ਦੇ ਇਸ ਖਿਡਾਰੀ ਨੇ 43 ਟੈਸਟ 'ਚ 197 ਵਿਕਟਾਂ ਹਾਸਲ ਕੀਤੀਆਂ ਹਨ ਜਦਕਿ 75 ਵਨ ਡੇ ਮੈਚਾਂ 'ਚ 117 ਵਿਕਟਾਂ ਹਾਸਲ ਕੀਤੀਆਂ ਹਨ।

Gurdeep Singh

This news is Content Editor Gurdeep Singh